ਔਲ਼ਿਆਂ ਦਾ ਅਚਾਰ, Auliyan da Achar
ਔਲ਼ਿਆਂ/ ਅੰਬਲਿਆਂ ਦੇ ਅਚਾਰ ਦੀ ਇਹ ਰੈਸਿਪੀ ਬਹੁਤ ਹੀ ਬੇਸਿਕ ਤੇ ਸਿੰਪਲ ਹੈ ਤੇ ਇਹ ਅਚਾਰ ਅੰਬਲਿਆਂ ਨੂੰ ਬਿਨਾ ਕਟੇ ਹੀ ਬਣਾਇਆ ਜਾਂਦਾ ਹੈ.
ਸਮੱਗਰੀ-Ingredients
- 1/2 ਕਿਲੋ— ਤਾਜ਼ਾ ਔਲ਼ੇ
- 50 ਗ੍ਰਾਮ— ਸਰ੍ਹੋਂ ਦਾ ਤੇਲ
- ੨ ਬੜੇ ਚਮਚ ਸੁਕਾ ਧਨੀਆ
- ੨ ਬੜੇ ਚਮਚ ਜੀਰਾ
- ਹਲਦੀ
- ਸੁਆਦ ਮੁਤਾਬਕ –ਲੂਣ
- ਸੁਆਦ ਮੁਤਾਬਕ— ਪੀਸੀ ਹੋਈ ਲਾਲ ਮਿਰਚ
ਬਣਾਉਣ ਦਾ ਤਰੀਕਾ-How to make Auliyan da Achar
- ਸਭ ਤੋਂ ਪਹਿਲਾਂ ਔਲ਼ਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਕੇ ਸੁੱਖਾ ਲਓ।
- ਫਿਰ ਇਕ ਕੜਾਹੀ ਚ ਸਰੋਂ ਦਾ ਤੇਲ ਪਾ ਕੇ ਉਸਦੇ ਕੜਕਣ ਤਕ ਗਰਮ ਕਰੋ.
- ਜਦੋ ਤੇਲ ਚੰਗੀ ਤਰ੍ਹਾਂ ਗਰਮ ਹੋ ਜਾਏ ਤਾਂ ਉਸ ਵਿਚ ਸੁਕਾ ਧਨੀਆ ਤੇ ਜੀਰਾ ਪਾ ਦਿਯੋ.
- ਉਸ ਤੋਂ ਬਾਅਦ ਹਲਦੀ ਤੇ ਨਮਕ ਪਾ ਦਿਯੋ, ਤੇ ਨਾਲ ਦੀ ਨਾਲ ਔਲੇ ਵੀ ਪਾ ਦਿਯੋ.
- ਉਪਰੋਂ ਲਾਲ ਮਿਰਚ ਪਾ ਦਿਯੋ ਤੇ ਚੰਗੀ ਤਰਾਂ ਮਿਲਾ ਲਿਯੋ.
- ਹੁਣ 5 ਮਿੰਟ ਸੇਕ ਲੱਗਣ ਦਿਯੋ.
- ਵਿਚ-ਵਿਚ ਛੇੜਾ ਵੀ ਦੇ ਦਿਯੋ.
- 5 ਮਿੰਟ ਸੇਕ ਲੱਗਣ ਤੋਂ ਬਾਅਦ ਗੈਸ ਬੰਦ ਕਰ ਦਿਯੋ.
- ਔਲਿਆਂ ਦੇ ਅਚਾਰ ਨੂੰ ਠੰਡੇ ਹੋਣ ਤਕ ਕੜਾਹੀ ਵਿਚ ਹੀ ਢਕ ਕੇ ਰੱਖ ਦਿਯੋ.
- ਜਦ ਅਚਾਰ ਠੰਡਾ ਹੋ ਜਾਇ- ਤਾਂ ਕਿਸੇ ਮਰਤਬਾਨ ਜਾਨ ਸ਼ੀਸ਼ੇ ਦੇ ਜਾਰ ਵਿਚ ਕੱਢ ਕੇ ਰੱਖ ਦਿਯੋ.
- ਅਚਾਰ ਬਣਨ ਤੋਂ ਬਾਅਦ ਤੁਸੀਂ ਥੋੜਾ ਹੋਰ ਤੇਲ ਉਪਰੋਂ ਵੀ ਪਾ ਦਿਯੋ ਤਾਕਿ ਅਚਾਰ ਕਾਫੀ ਦਿਨ ਟਿਕ ਜਾਏ.
- 1 – 2 ਦਿਨਾਂ ਚ ਅਚਾਰ ਖਾਨ ਜੋਗਾ ਹੋਜੇਗਾ.