Best Punjabi Recipes “ਸੂਜੀ ਦੇ ਵੜੇ”, “Sooji Vade”, Recipes of Punjab, Veg Punjabi Recipes in Punjabi.

ਸੂਜੀ ਦੇ ਵੜੇ

ਪਦਾਰਥ

  • 1 ਕੱਪ ਸੂਜੀ
  • 1/4 ਕੱਪ ਚੌਲਾਂ ਦਾ ਆਟਾ
  • ਅੱਧਾ ਕੱਪ ਧਨੀਆ ਪੱਤੀ
  • 5-6 ਕੜ੍ਹੀ ਪੱਤੇ
  • 2 ਪਿਆਜ ਕੱਟੇ ਹੋਏ
  • ਨਮਕ ਸਵਾਦ ਅਨੁਸਾਰ
  • ਤੇਲ ਜਾਂ ਘਿਓ।

ਵਿਧੀ

  • ਇਕ ਕਟੋਰੇ ‘ਚ ਸੂਜੀ ਨੂੰ ਚੌਲਾਂ ਦੇ ਆਟੇ ‘ਚ ਰਲਾਓ।
  • ਫਿਰ ਇਸ ‘ਚ ਥੋੜ੍ਹਾ ਜਿਹਾ ਨਮਕ ਅਤੇ 1 ਚੱਮਚ ਗਰਮ ਤੇਲ ਜਾਂ ਘਿਓ ਪਾ ਕੇ ਮਿਕਸ ਕਰੋ।
  • ਹੁਣ ਇਸ ‘ਚ ਕੱਟਿਆ ਪਿਆਜ, ਧਨੀਆ, ਹਰੀ ਮਿਰਚ ਅਤੇ ਕੜ੍ਹੀ ਪੱਤੇ ਪਾਓ।
  • ਇਸ ਨੂੰ ਮਿਕਸ ਕਰਨ ਵੇਲੇ ਪਾਣੀ ਪਾਓ। ਫਿਰ ਇਸ ਆਟੇ ਦੇ ਵੜੇ ਤਿਆਰ ਕਰੋ।
  • ਵੜੇ ਬਣਾਉਣ ਲਈ ਤੁਸੀਂ ਪਲਾਸਟਿਕ ਦੀ ਥੈਲੀ ਵੀ ਲੈ ਸਕਦੇ ਹੋ। ਥੈਲੀ ‘ਤੇ ਵੜੇ ਦਾ ਘੋਲ ਰੱਖੋ ਅਤੇ ਉਸ ਨੂੰ ਵੜੇ ਦਾ ਗੋਲ ਆਕਾਰ ਦਿਓ।
  • ਫਿਰ ਕੜਾਹੀ ‘ਚ ਤੇਲ ਗਰਮ ਕਰਕੇ ਵੜੇ ਤਲ ਲਓ।
  • ਕ੍ਰਿਸਪੀ ਸੂਜੀ ਵੜਾ ਤਿਆਰ ਹੈ, ਇਸ ਨੂੰ ਬ੍ਰੇਕਫਾਸਟ ਲਈ ਸਰਵ ਕਰੋ।

Leave a Reply