ਕਰਾਰੇ ਆਲੂ
ਪਦਾਰਥ
- ਆਲੂ- 4-੫
- ਘਿਉ- 3 ਚਮਚ
- ਨਮਕ- ਅਧਾ ਚਮਚ
- ਕਾਲਾ ਨਮਕ- ਚੁਟਕੀ
- ਨਿੰਬੂ ਰਸ- 1 ਚਮਚ
- ਚਾਟ ਮਸਾਲਾ- 1 ਚਮਚ
- ਅਮਚੂਰ- 1 ਚਮਚ
- ਲਾਲ ਮਿਰਚ ਪਾਉਡਰ- 1 ਚਮਚ
ਵਿਧੀ
- ਆਲੂ ਧੋ ਕੇ ਛਿਲ ਲੋ।
- ਲੰਬਾ ਲੰਬਾ ਕਦੂਕਸ ਕਰੋ।
- ਸਾਰਾ ਪਾਣੀ ਕਿਕਾਲ ਲੋ।
- ਕਿਸੀ 2-3 ਪਲੇਟਾ ਵਿਚ ਆਲੂ ਪਾ ਦਿਉ ਚੰਗੀ ਤਰਾ ਖਿਲਾਰ [ਖੋਲ] ਕੇ ਤਾ ਜੋ ਜਲਦੀ ਹਵਾ ਲਗ ਸਕੇ।
- ਇਕ ਪੈਨ ਵਿਚ ਘਿਉ ਪਾਵੋ ਤੇ ਆਲੂ ਜਿਂੰਨਾ ਨੂੰ ਹਵਾ ਲਗਾਈ ਸੀ ਉਹ ਪਾ ਦਿਉ।
- ਲਾਲ ਹੋਣ ਤਕ ਤਲੋ ਪਰ ਘਿਉ ਨਾ ਪਾਣਾ।
- ਫਿਰ ਪਲੇਟ ਵਿਚ ਨਿਕਾਲੋ,ਉਸ ਉਪਰ ਨਮਕ,ਕਾਲਾ ਨਮਕ,ਨਿੰਬੂ ਦਾ ਰਸ,ਚਾਟ ਮਸਾਲਾ,ਅਮਚੂਰ ਤੇ ਲਾਲ ਮਿਰਚ ਪਾ ਕੇ ਛੰਗੀ ਤਰਾ ਮਿਕਸ ਕਰੋ।
- ਠੰਡੇ ਹੋ ਜਾਣ ਤਾ ਡਬੇ ਵਿਚ ਪਾ ਲੋ।