ਕੋਰਨ ਲੋਲੀਪੋਪ ਸਨੈਕ
ਪਦਾਰਥ
- ਕੋਰਨਸ- 2 ਕਟੋਰੀ [ਉਬਾਲ ਕੇ] [ਮਕੀ ਦਾ ਦਾਣੇ]
- ਬ੍ਰੈਡ ਕਰਨਸ- ਅਧੀ ਕਟੋਰੀ [ਬ੍ਰੈਡ ਦਾ ਚੂਰਾ]
- ਆਲੂ- 7-8 [ਉਬਾਲ ਕੇ,ਛਿਲ ਕੇ,ਦਬਾ ਕੇ]
- ਹਰਾ ਧਨੀਆ- 4-5 ਚਮਚ [ਬਾਰੀਕ ਕਟ ਕੇ}
- ਅੋਰਗੈਨੋ- 2 ਚੁਟਕੀ
- ਅਦਰਕ- 1 ਚਮਚ [ਕਦੂਕਸ] [ਪੇਸਟ]
- ਹਰੀ ਮਿਰਚ- 10-12 ਕੁਟ ਕੇ [ਪੇਸਟ]
- ਲਸਣ – ਕੁਟ ਕੇ[ਪੇਸਟ] 1ਚਮਚ
- ਗਰਮ ਮਸਾਲਾ- 1 ਚਮਚ
- ਕਾਲੀ ਮਿਰਚ- ਅਧਾ ਚਮਚ
- ਕੋਰਨ ਫਲੋਰ- ਅਧਾ ਚਮਚ
- ਨਿੰਬੂ ਦਾ ਰਸ- 2 ਚਮਚ
- ਸੂਜੀ- ਅਧਿ ਕਟੋਰੀ
- ਤੇਲ ਜਾ ਘਿਉ- ਤਲਣ ਲਈ
- ਆਇਸਕਰੀਮ ਦੀ ਡੰਡੀਆ- 15-20
ਵਿਧੀ
- ਇਕ ਡੋਗੇ ਵਿਚ ਉਬਲੇ ਮਕੀ ਦੇ ਦਾਣੇ,ਬ੍ਰੇਡ ਕਰਮਸ [ਚੂਰਾ].ਉਬਲੇ ਆਲੂ,ਹਰਾ ਧਨੀਆ.ਅੋਰਗੈਨੋ,ਅਦਰਕ ਕਦੂਕਸ,ਹਰੀ ਮਿਰਚ ਕੁਟ ਕੇ,ਲਸਣ ਵੀ ਕੁਟ ਕੇ [ਪੇਸਟ],.ਗਰਮ
- ਮਸਾਲਾ,ਕਾਲੀ ਮਿਰਚ, ਕੋਰਨ ਫਲੋਰ,ਨਿੰਬੂ ਦਾ ਰਸ,ਪਾਵੋ ਤੇ ਮਿਲਾ ਲੋ ਆਪਸ ਵਿਚ।
- ਇਹਨਾ ਦੇ ਗੋਲੇ ਬਣਾਵੋ।
- ਉਪਰੋ ਹਥ ਨਾਲ ਦਬਾ ਲੋ।
- ਨੀਚੇ ਤੋ ਵਿਚਕਾਰ ਆਇਸਕਰੀਮ ਦੀ ਡੰਡੀ ਲਗਾ ਲੋ।ਅਧੀ ਸਟਿਕ [ਡੰਡੀ]
- ਇਕ ਪਲੇਟ ਵਿਚ ਸੂਜੀ ਪਾ ਲੋ।
- ਲੋਲੀਪੋਪ ਨੂੰ ਸੂਜੀ ਵਿਚ ਰਖੋ ਤੇ ਸਾਰੇ ਲੋਲੀਪੋਪ ਤੇ ਸੁਜੀ ਲਗਾ ਲੋ।ਚਾਰੋ ਪਾਸੇ।
- ਕੜਾਹੀ ਵਿਚ ਤੇਲ ਜਾ ਘਿਉ ਪਾ ਕੇ ਗਰਮ ਕਰੌ।
- ਲੋਲੀਪੋਪ ਤਲ ਲੋ ਸੂਜੀ ਲਗੇ ਹੋਏ।
- ਆਪਣੀ ਮਰਝੀ ਨਾਲ ਚਟਨੀ ਨਾਲ ਖਾਣ ਨੂੰ ਦਿਉ।