ਨਮਕੀਨ ਸੱਤੂ
ਪਦਾਰਥ
- 3. ਗਿਲਾਸ ਪਾਣੀ
- 4 ਚਮਚ ਸੱਤੂ
- ਅੱਧਾ ਚਮਚ ਭੁੰਨਿਆ ਹੋਇਆ ਜ਼ੀਰਾ ਪਾਊਡਰ
- ਚਮਚ ਦਾ ਚੌਥਾ ਹਿੱਸਾ ਕਾਲੀ ਮਿਰਚ ਪਾਊਡਰ
- 3 ਚਮਚ ਨਿੰਬੂ ਦਾ ਰਸ
- ਬਰੀਕ ਕੱਟਿਆ ਹੋਈਆ ਹਰਾ ਧਨੀਆ
- 2 ਚਮਚ ਬਰੀਕ ਕੱਟਿਆ ਪੁਦੀਨਾ।
ਵਿਧੀ
- ਇੱਕ ਜੱਗ ‘ਚ ਭੁੰਨਿਆ ਹੋਈਆ ਸੱਤੂ ਪਾ ਲਓ।
- ਹੁਣ ਇਸ ‘ਚ ਜ਼ੀਰਾ ਪਾਊਡਰ, ਨਿੰਬੂ ਦਾ ਰਸ, ਕਾਲੀ ਮਿਰਚ, 3 ਗਿਲਾਸ ਠੰਡਾ ਪਾਣੀ ਪਾ ਲਓ।
- ਇੱਕ ਚਮਚ ਨਾਲ ਇਸ ਨੂੰ ਚੰਗੀ ਤਰਾਂ ਮਿਲਾ ਲਓ ।
- ਹੁਣ ਇਸ ‘ਚ ਧਨੀਆ ਅਤੇ ਪੁਦੀਨੇ ਦੀਆਂ ਪੱਤੀਆ ਵੀ ਮਿਲਾਓ।
- ਤਿੱਖਾ ਸਵਾਦ ਚਾਹੀਦਾ ਹੈ ਤਾਂ ਇਸ ‘ਚ ਤੁਸੀਂ ਹਰੀ ਕੱਟੀ ਹੋਈ ਮਿਰਚ ਅਤੇ ਬਰੀਕ ਕੱਟਿਆ ਹੋਇਆ ਪਿਆਜ ਵੀ ਪਾ ਸਕਦੇ ਹੋ।
- ਗਿਲਾਸ ‘ਚ ਪਾ ਕੇ ਠੰਡਾ-ਠੰਡਾ ਪਾ ਕੇ ਪਰੋਸੋ।