ਪਨੀਰ ਦੇ ਭਟੂਰੇ
ਪਦਾਰਥ
- ਮੈਦਾ ਛਾਣਿਆ ਹੋਇਆ- ਦੋ ਕੱਪ
- ਸੂਜੀ- ਡੇਢ ਕੱਪ
- ਲੂਣ- ਡੇਢ ਚਮਚ
- ਸੋਡਾ- ਡੇਢ ਚਮਚ
- ਖੱਟਾ ਦਹੀਂ- ਡੇਢ ਕੱਪ।
ਭਰਨ ਦਾ ਮਸਲਾ:-
- ਪਨੀਰ- ਸੌ ਗ੍ਰਾਮ
- ਅਜਵਾਇਨ- ਡੇਢ ਚਮਚ
- ਹਰੀ ਮਿਰਚ- ਦੋ ਤਿੰਨ
- ਗਰਮ ਮਸਾਲਾ ½ ਚਮਚ
- ਲੂਣ- ¼ ਚਮਚ
- ਲਾਲ ਮਿਰਚ ਥੋੜ੍ਹੀ ਜਿਹੀ
- ਹਰਾ ਧਨੀਆ- ਲੋੜ ਅਨੁਸਾਰ
ਵਿਧੀ
- ਸਾਰੇ ਸਾਮਾਨ ਨੂੰ ਆਪਸ ਵਿਚ ਮਿਲਾ ਕੇ ਉਸ ਨੂੰ ਰਾਤ ਭਰ ਰੱਖੋ।
- ਜੇ ਸਰਦੀਆਂ ਹੋਣ ਤਾਂ ਧੁੱਪ ਵਿਚ ਰੱਖੋ। ਖਮੀਰ ੳਠਣ ਤੇ ਆਟਾ ਗੁੰਨ ਲਵੋ।
- ਖਮੀਰ ਵਿਚ ਮੈਦਾ ਇੰਨਾ ਕੇ ਪਾਉ ਕਿ ਹੱਥਾ ਨਾਲ ਨਾਲ ਚਿਪਕੇ। ਹੁਣ ਤੇਲ ਲਗਾ ਕੇ ਦਸ ਮਿੰਟ ਰੱਖੋ।
- ਹੁਣ ਸਾਰਾ ਸਾਮਾਨ ਮਿਲਾ ਕੇ ਮੈਦੇ ਦੇ ਪੇੜੇ ਬਣਾ ਕੇ ਭਰੋ। ਥੋੜ੍ਹਾ ਸੁੱਕਾ ਮੈਦਾ ਲਗਾ ਕੇ ਵੇਲ ਲਵੋ।
- ਤਲਣ ਤੋਂ ਪਹਿਲਾਂ ਦੇਖੋ ਕਿ ਘਿਉ ਖੂਬ ਗਰਮ ਹੋਵੇ।
- ਉਸ ਵਿਚ ਫੁੱਲੇ ਹੋਏ ਅਤੇ ਸੁਨਹਿਰੀ ਰੰਗ ਦੇ ਭਟੂਰੇ ਤਲੋ। ਇਨ੍ਹਾਂ ਨੂੰ ਸਵਾਦੀ ਛੋਲਿਆ ਨਾਲ ਪਰੋਸੋ।