ਫਰੈਚਬੀਨਸ ਪਕੋੜਾ
ਪਦਾਰਥ
- ਵੇਸਣ- 2 ਕਟੋਰੀ [ਮੀਡੀਅਮ]
- ਫਰੈਚਬੀਨਸ- 1 ਕਟੋਰੀ
- ਨਮਕ- 1 ਚਮਚ
- ਸਫੇਦ ਮਿਰਚ- ਅਧਾ ਚਮਚ
- ਲਾਲ ਮਿਰਚ- ਅਧਾ ਚਮਚ
- ਹਰੀ ਮਿਰਚ- 2 ਚਮਚ [ਗਰਾਇੰਡ]
- ਅਮਚੂਰ- ਅਧਾ ਚਮਚ
- ਕਾਲੀ ਮਿਰਚ- ਅਧਾ ਚਮਚ
- ਪਾਲਕ – ਅਧੀ ਕਟੋਰੀ [ਕਟ ਕੇ]
- ਆਲੂ- 1 [ਲੰਬਾ ਲੰਬਾ ਕਟ ਕੇ]
- ਤੇਲ- ਤਲਣ ਲਈ
- ਟਮੈਟੋ ਕੈਚਪ- ਪਰੋਸਣ ਲਈ
ਵਿਧੀ
- ਇਕ ਕੜਾਹੀ ਵਿਚ ਤੇਲ ਗਰਮ ਕਰੋ।
- ਇਕ ਡੋਗੇ ਵਿਚ ਵੇਸਣ,ਫਰੈਚਬੀਨਸ [ਗਰਾਇੰਡ],ਪਾਲਕ,ਆਲੂ.ਨਮਕ,ਹਰੀ ਮਿਰਚ,ਲਾਲ ਮਿਰਚ,ਸਫੇਦ ਮਿਰਚ,ਕਾਲੀ ਮਿਰਚ ਪਾ ਕੇ ਮਿਕਸ ਕਰ ਲੋ।
- ਪਾਣੀ ਪਾ ਕੇ ਘੋਲ ਤਿਆਰ ਕਰੋ।ਪਰ ਪਤਲਾ ਨਹੀ
- ਇਸ ਘੋਲ ਨੂੰ 10 ਮਿੰਟ ਅਲਗ ਰਖ ਦਿਉ।
- ਚਮਚ ਨਾਲ ਥੌੜਾ ਥੌੜਾ ਚਕ ਕੇ ਪਕੋੜੈ ਗਰਮ ਤੇਲ ਵਿਚ ਤਲ ਲੋ।
- ਟਮੈਟੋਕੈਚਪ ਨਾਲ ਗਰਮ ਗਰਮ ਪਰੋਸੋ।