ਬਰੋਕਲੀ ਐੱਡ ਚੀਜ਼ ਬੋਲਸ
ਪਦਾਰਥ
- 1 ਚਮਚ- ਤੇਲ
- 1/2 ਕੱਪ- ਬਰੀਕ ਕੱਟੇ ਹੋਏ ਪਿਆਜ਼
- 1 ਚਮਚ- ਬਰੀਕ ਕੱਟਿਆ ਹੋਇਆ ਲਸਣ
- 2 ਚਮਚ- ਬਰੀਕ ਕੱਟੀਆਂ ਹਰੀਆਂ ਮਿਰਚਾਂ
- 1 ਕੱਪ- ਬਰੀਕ ਕੱਟੀ ਹੋਈ ਬਰੋਕਲੀ
- 2 ਚਮਚ- ਕਾਰਨਫਲਾਰ
- 3/4 ਕੱਪ- ਉਬਲੇ, ਛਿੱਲੇ ਅਤੇ ਮਸਲੇ ਹੋਏ ਆਲੂ
- ਸੁਆਦ ਅਨੁਸਾਰ ਲੂਣ
- 15- ਮੋਜ਼ਰੈਲਾ ਚੀਜ਼ ਦੇ ਟੁਕੜੇ ਛੋਟੇ ਆਕਾਰ ‘ਚ ਕੱਟੇ ਹੋਏ
- 1 ਕੱਪ – ਬਰੈੱਡ ਦਾ ਚੂਰਾ ਰੋਲ ਕਰਨ ਲਈ
- ਤੇਲ- ਤਲਣ
ਵਿਧੀ
- ਸਭ ਤੋਂ ਪਗਿਲਾਂ ਪੈਨ ‘ਚ ਤੇਲ ਗਰਮ ਕਰ ਲਓ। ਉਸ ‘ਚ ਪਿਆਜ਼, ਲਸਣ ਅਤੇ ਹਰੀ ਮਿਰਚ ਪਾ ਕੇ 2 ਮਿੰਟ ਤੱਕ ਭੁੰਨੋ।
- ਹੁਣ ਬਰੋਕਲੀ ਪਾ ਕੇ 4-5 ਮਿੰਟ ਤੱਕ ਪਕਾਓ। ਹੁਣ ਇਸ ਨੂੰ ਸੇਕ ਤੋਂ ਉਤਾਰ ਕੇ ਕਾਰਨਫਲਾਰ, ਆਲੂ ਅਤੇ ਲੂਣ ਪਾ ਕੇ ਚੰਗੀ ਤਰ੍ਹਾਂ ਮਿਲਾ ਲਓ ਅਤੇ ਮਿਸ਼ਰਣ ਨੂੰ 15 ਭਾਗਾਂ ‘ਚ ਬਰਾਬਰ ਵੰਡ ਕੇ ਇਸ ਦੇ ਗੋਲ ਗੋਲ ਬੋਲ ਬਣਾ ਲਓ।
- ਹੁਣ ਇਨ੍ਹਾਂ ਬੋਲਸ ‘ਚ ਚੀਜ਼ ਭਰ ਕੇ ਇਨ੍ਹਾਂ ਨੂੰ ਬੰਦ ਕਰ ਦਿਓ। ਹਰ ਬੋਲ ਨੂੰ ਬਰੈੱਡ ਦਾ ਚੂਰਾ ਲਗਾ ਕੇ ਚਾਰੇ ਪਾਸੇ ਲਪੇਟ ਲਓ। ਹੁਣ ਕੜਾਹੀ ‘ਚ ਗਰਮ ਤੇਲ ਕਰੋ ਅਤੇ ਇਨ੍ਹਾਂ ਬੋਲਸ ਨੂੰ ਇਸ ਗਰਮ ਤੇਲ ‘ਚ ਸੁਨਿਹਰਾ ਹੋਣ ਤੱਕ ਫਰਾਈ ਕਰੋ।