ਮੇਥੀ ਪੁਲਾਵ
ਪਦਾਰਥ
- ਅੱਧਾ ਕੱਪ ਹਰੇ ਮਟਰ (ਉਬਲੇ)
- 2 ਕੱਪ ਕੱਟੀ ਹੋਈ ਮੇਥੀ
- 2 ਚੱਮਚ ਤੇਲ
- 2 ਕੱਪ ਬ੍ਰਾਊਨ ਰਾਈਸ (ਭਿਓਂ ਕੇ ਰੱਖੇ ਹੋਏ)
- 1 ਕੱਪ ਬਾਰੀਕ ਕੱਟਿਆ ਪਿਆਜ
- ਡੇਢ ਚੱਮਚ ਅਦਰਕ
- ਲਸਣ ਅਤੇ ਮਿਰਚ ਦਾ ਪੇਸਟ
- ਨਮਕ ਸਵਾਦ ਅਨੁਸਾਰ।
ਵਿਧੀ
- ਇਕ ਚੌੜੇ ਮੂੰਹ ਵਾਲੇ ਨਾਨ ਸਟਿਕ ਪੈਨ ‘ਚ ਥੋੜ੍ਹਾ ਜਿਹਾ ਤੇਲ ਪਾਓ ਅਤੇ ਇਸ ‘ਚ ਕੱਟੇ ਪਿਆਜ ਨੂੰ ਮੱਧਮ ਸੇਕ ‘ਤੇ 2 ਮਿੰਟ ਤੱਕ ਉਬਾਲੋ।
- ਫਿਰ ਇਸ ‘ਚ ਅਦਰਕ-ਮਿਰਚ ਦਾ ਪੇਸਟ ਪਾ ਕੇ ਹਿਲਾਓ।
- ਫਿਰ ਉਬਲੇ ਮਟਰ ਦੇ ਦਾਣੇ ਪਾ ਕੇ ਮੱਧਮ ਸੇਕ ‘ਤੇ 1 ਮਿੰਟ ਤੱਕ ਪਕਾਓ।
- ਉਸ ਪਿੱਛੋਂ ਇਸ ‘ਚ ਥੋੜ੍ਹੀ ਜਿਹੀ ਬਾਰੀਕ ਕੱਟੀ ਮੇਥੀ ਅਤੇ 2 ਚੱਮਚ ਪਾਣੀ ਪਾ ਕੇ ਮੱਧਮ ਸੇਕ ‘ਤੇ 2 ਮਿੰਟ ਤੱਕ ਪਕਾਓ।
- ਅਖੀਰ ‘ਚ ਬ੍ਰਾਊਨ ਰਾਈਸ ਅਤੇ ਨਮਕ ਮਿਲਾਓ ਕੇ 1 ਮਿੰਟ ਤੱਕ ਭੁੰਨੋ।
- ਤੁਹਾਡਾ ਪੁਲਾਵ ਤਿਆਰ ਹੈ, ਇਸ ਨੂੰ ਗਰਮਾ-ਗਰਮ ਸਰਵ ਕਰੋ।