ਅਦਰਕ ਦਾ ਅਚਾਰ
ਪਦਾਰਥ
- ਅਦਰਕ-ਪੰਜ ਸੌ ਗ੍ਰਾਮ
- ਮਿਰਚਾਂ- ਪੰਜਾਹ ਗ੍ਰਾਮ
- ਰਾਈ ਜੀਰਾ- ਦਸ-ਦਸ ਗ੍ਰਾਮ
- ਸੌਂਫ ਮੇਥੀ- ਦਸ-ਦਸ ਗ੍ਰਾਮ
- ਹਲਦੀ- ਪੰਜ ਗ੍ਰਾਮ
- ਮਿਰਚ- ਵੀਂਹ ਗ੍ਰਾਮ
- ਹਿੰਗ- ਦੋ ਚੁਟਕੀ
- ਅਮਚੂਰ- ਥੋੜ੍ਹਾ ਜਿਹਾ
ਵਿਧੀ
- ਅਦਰਕ ਨੂੰ ਧੋ ਕੇ, ਛਿੱਲ ਕੇ ਟੁਕੜੇ ਕਰਕੇ ਜਾਰ ਵਿਚ ਪਾਉ।
- ਫਿਰ ਸਾਰੇ ਮਸਾਲੇ ਕੱਟ ਪੀਸ ਕੇ ਅਦਰਕ ਦੇ ਟੁਕੜਿਆ ਵਿਚ ਚੰਗੀ ਤਰ੍ਹਾਂ ਮਿਲਾਉ ਤੇ ਉਪਰੋਂ ਤੇਲ ਪਾ ਕੇ ਦਿਉ।
- ਦੋ ਤਿੰਨ ਦਿਨ ਧੁੱਪ ਵਿਚ ਰੱਖੋ ਤੇ ਸਮਝ ਲਉ ਅਚਾਰ ਤਿਆਰ ਹੋ ਚੁੱਕਾ ਹੈ।