ਅੰਡਿਆਂ ਦਾ ਉਪਮਾ
ਪਦਾਰਥ
- ਅੰਡੇ : 5
- ਕਰੀ ਪੱਤਾ : 7
- ਹਿੰਗ ਥੋੜੀ ਮਾਤਰਾ ‘ਚ
- ਪਿਆਜ਼ : 50 ਗ੍ਰਾਮ
- ਸਰ੍ਹੋਂ : ਅੱਧਾ ਚਮਚ
- ਮੱਖਣ : 50 ਗ੍ਰਾਮ
- ਸੇਵੀਆਂ : 150 ਗ੍ਰਾਮ
- ਲੂਣ : ਸੁਆਦ ਅਨੁਸਾਰ
- ਘਿਉ ਤਲਣ ਲਈ
- ਹਰੀ ਮਿਰਚ : 5
- ਲਾਲ : ਮਿਰਚ ਸੁਆਦ ਅਨੁਸਾਰ
ਵਿਧੀ
- ਸੇਵੀਆਂ ਨੂੰ ਘਿਉ ‘ਚ ਤਲ ਕੇ ਅੰਡੇ ਤੋੜ ਕੇ ਹਲਕਾ ਜਿਹਾ ਫੈਂਟ ਕੇ ਪਤਲੀ ਪਤਲੀ ਆਮਲੇਟ ਬਣਾ ਲਉ।
- ਪਰ ਇਹ ਬਿਲਕੁਲ ਸਾਦਾ ਹੋਵੇ। ਪਿਆਜ਼ ਹਰੀ ਮਿਰਚ ਅਤੇ ਕਰੀ ਪੱਤਾ ਨੂੰ ਬਰੀਕ ਕੱਟੋ।
- ਆਮਲੇਟ ਨੂੰ ਚਾਕੂ ਨਾਲ ਕੱਟ ਕੇ ਪਤਲੇ ਪਤਲੇ ਲੰਬੇ ਚਿਪਸ ਬਣਾ ਕੇ ਰੱਖ ਲਉ।
- ਇਕ ਪਤੀਲੇ ਵਿਚ ਮੱਖਣ ਗਰਮ ਕਰ ਕੇ ਹਿੰਗ ਅਤੇ ਰਾਈ ਪੀਲੀ ਜਾਂ ਕਾਲੀ ਸਰੋਂ ਦਾ ਤੜਕਾ ਲਗਾਉ।
- ਜਦ ਰਾਈ ਤੜਕਣ ਲਗੋ ਤਾਂ ਇਸ ‘ਚ ਭੁੰਨੀ ਹੋਈ ਸੇਵੀਆਂ, ਕਟੀ ਹੋਈ ਆਮਲੇਟ ਸਾਰੇ ਮਸਾਲਿਆਂ ਨੂੰ ਪਾ ਕੇ ਚਮਚ ਨਾਲ ਹਿਲਾਉਂਦੇ ਰਹੋ।
- ਜਦ ਪਕ ਕੇ ਤਿਆਰ ਹੋ ਜਾਏ ਤਾਂ ਇਸ ਨੂੰ ਹੇਠਾਂ ਉਤਾਰੋ। ਇਸ ਨੂੰ ਨਾਰੀਅਲ ਦੀ ਚਟਣੀ ਜਾਂ ਟਮਾਟਰ ਦੀ ਸੌਸ ਨਾਲ ਗਰਮ ਕਰੋ।
- ਦਖਣੀ ਭਾਰਤ ਵਿਚ ਇਹ ਇਕ ਪ੍ਰਸਿੱਧ ਵਿਅੰਜਨ ਹੈ ਜੋ ਨਾਸ਼ਤੇ ਵਜੋਂ ਪਰੋਸਿਆ ਜਾਂਦਾ ਹੈ। ਕੁੱਝ ਲੋਕ ਇਸ ਨੂੰ ਸ਼ਾਮ ਦੀ ਚਾਹ ਤੇ ਨਾਸ਼ਤੇ ਵਿਚ ਖਾਂਦੇ ਹਨ।