ਆਟੇ ਦਾ ਹਲਵਾ
ਪਦਾਰਥ
- ਆਟਾ- 1 ਕਟੋਰੀ
- ਪਾਣੀ- 2 -3 ਕਟੋਰੀ
- ਚੀਨੀ- ਅਧੀ ਕਟੋਰੀ
- ਦੇਸੀ ਘਿਉ- 1 ਕੜਛੀ [ਆਮ ਸਾਇਜ]
ਵਿਧੀ
- ਇਕ ਕੜਾਹੀ ਵਿਚ ਦੇਸੀ ਘਿਉ ਪਾਵੋ।
- ਜਦੋ ਘਿਉ ਪਤਲਾ [ਪਿਘਲ] ਹੋ ਜਾਏ ਤਾ ਇਸ ਵਿਚ ਆਟਾ ਪਾ ਕੇ ਸਿਰਫ ਤਿੰਨ -ਚਾਰ ਮਿੰਟ ਭੁੰਨੋ।
- ਖੁਸਬੂ ਆਉਣ ਲਗ ਜਾਏਗੀ।
- ਇਕ ਪਤੀਲੇ ਵਿਚ ਪਾਣੀ ਗਰਮ ਕਰੋ।
- ਇਸ ਵਿਚ ਚੀਨੀ ਪਾਵੋ ,ਚੀਨੀ ਪਾਣੀ ਵਿਚ ਘੁਲ ਜਾਏ ਚੰਗੀ ਤਰਾ ਨਾਲ।
- ਗਰਮ ਪਾਣੀ ਜੋ ਚੀਨੀ ਵਾਲਾ ਹੈ ਉਹ ਭੂੰਨੇ ਹੋਏ ਆਟੇ ਵਿਚ ਪਾਵੋ।
- ਗੈਸ ਸਲੋਅ ਕਰ ਲੋ।
- ਚੰਗੀ ਤਰਾ ਆਪਸ ਵਿਚ ਮਿਲਾ ਦਿਉ।
- ਆਪ ਦਾ ਪ੍ਰਸਾਦਿ ]ਦੇਗ] ਬਣ ਕੇ ਤਿਆਰ ਹੋ ਗਿਆ।
- ਪ੍ਰਸਾਦਿ ਵਿਚ ਕੋਈ ਮੇਵੇ ਨਹੀ ਪਾਏ ਜਾਦੇ।