ਆਲੂ ਟਿੱਕੀ
ਪਦਾਰਥ
- ਆਲੂ ਮੈਸ਼ ਕੀਤੇ- 6
- ਨਮਕ ਸੁਆਦ ਅਨੁਸਾਰ
- ਮੈਦਾ- 2 ਚਮਚ
- ਪਿਆਜ਼ ਬਾਰੀਕ ਕੱਟੇ ਹੋਏ
- ਪਨੀਕ- 1 ਚੌਥਾਈ ਕੱਪ
- ਧਨੀਆ- 1 ਚੌਥਾਈ ਕੱਪ
- ਕਾਜੂ-6-7
- ਲਾਲ ਮਿਰਚ ਪਾਊਡਰ- 1 ਛੋਟਾ ਚਮਚ
ਵਿਧੀ
- ਆਲੂ ਦੀ ਟਿੱਕੀ ਬਣਾਉਣ ਲਈ ਸਭ ਤੋਂ ਪਹਿਲਾਂ ਇਕ ਕੌਲੀ ਲਓ।
- ਉਸ ਤੋਂ ਬਾਅਦ ਕੌਲੀ ‘ਚ ਆਲੂ ਪਾਓ ਫਿਰ ਉਸ ਤੋਂ ਬਾਅਦ ਨਮਕ ਅਤੇ ਮੈਦਾ ਮਿਲਾ ਕੇ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰੋ।
- ਉਸ ਤੋਂ ਬਾਅਦ ਇਕ ਛੋਟੀ ਕੌਲੀ ‘ਚ ਆਲੂ ਭਰਨ ਲਈ ਸਮੱਗਰੀ ਤਿਆਰ ਕਰੋ।
- ਕੌਲੀ ‘ਚ ਪਹਿਲਾਂ ਪਿੱਸਿਆ ਹੋਇਆ ਪਨੀਰ, ਪਿਆਜ਼, ਕਾਜੂ, ਧਨੀਆ, ਲਾਲ ਮਿਰਚ ਪਾਊਡਰ, ਨਮਕ ਪਾ ਕੇ ਉਸ ‘ਚ ਮਿਕਸ ਕਰੋ।
- ਉਸ ਤੋਂ ਬਾਅਦ ਆਲੂ ਦੀ ਮਸੱਗਰੀ ਨੂੰ ਲੈ ਕੇ ਛੋਟੇ-ਛੋਟੇ ਗੋਲੇ ਬਣਾ ਲਓ।
- ਹੁਣ ਆਲੂ ਦੀ ਟਿੱਕੀ ਲਈ ਕੀਤੀ ਹੋਈ ਸਮੱਗਰੀ ਨੂੰ ਗੋਲੇ ‘ਚ ਸਟੱਫ ਕਰ ਲਓ।
- ਹੁਣ ਤੁਸੀਂ ਟਿੱਕੀ ਬਣਾਉਣ ਲਈ ਨੋਨ ਸਟਿਕ ਤਵਾ ਲੈ ਲਓ। ਤਵੇ ਦੇ ‘ਤੇ ਥੋੜ੍ਹਾ ਜਿਹਾ ਤੇਲ ਪਾ ਲਓ। ਉਸ ਤੋਂ ਬਾਅਦ ਸਾਰੀਆਂ ਟਿੱਕੀਆਂ ਨੂੰ ਤਵੇ ‘ਤੇ ਰੱਖ ਦਿਓ।
- ਉਸ ਤੋਂ ਬਾਅਦ ਸਾਰੀਆਂ ਟਿੱਕੀਆਂ ਨੂੰ ਹੌਲੀ ਅੱਗ ‘ਤੇ ਤਿਆਰ ਕਰੋ। ਹੁਣ ਤੁਸੀਂ ਦੇਖ ਸਕਦੇ ਹੋ ਕਿ ਤੁਹਾਡੀ ਆਲੂ ਟਿੱਕੀ ਬਣ ਕੇ ਤਿਆਰ ਹੈ। ਤੁਸੀਂ ਆਲੂ ਦੀ ਟਿੱਕੀ ਨੂੰ ਸੋਸ ਨਾਲ ਜਾਂ ਛੋਲਿਆਂ ਦੇ ਨਾਲ ਖਾ ਸਕਦੇ।