ਆਲੂ ਪਿਆਜ ਚੀਜ਼ ਸੈਂਡਵਿਚ
ਪਦਾਰਥ
- 2 ਉਬਲੇ ਆਲੂ
- 2 ਪਿਆਜ
- ਚੀਜ਼ (ਕੱਦੂਕੱਛ ਹੋਇਆ)
- 8 ਬਰੈੱਡ ਸਲਾਈਸ
- ਮੱਖਣ
- ਨਮਕ (ਸਵਾਦ ਅਨੁਸਾਰ)
- 1 ਛੋਟਾ ਚਮਚ ਚਾਟ ਮਸਾਲਾ
- ਲਾਲ ਮਿਰਚ ਪਾਊਡਰ
ਵਿਧੀ
- ਉਬਲੇ ਹੋਏ ਆਲੂਆਂ ਨੂੰ ਸਲਾਈਸ ‘ਚ ਕੱਟ ਲਓ ਅਤੇ ਫਿਰ ਪਿਆਜ ਨੂੰ ਛਿੱਲ ਕੇ ਗੋਲ ਟੁਕੜਿਆਂ ‘ਚ ਕੱਟ ਲਓ।
- ਬਰੈੱਡ ਸਲਾਈਸ ‘ਤੇ ਮੱਖਣ ਲਗਾਓ। ਉਸ ‘ਚ ਆਲੂ ਦਾ ਸਲਾਈਸ ਅਤੇ ਪਿਆਜ ਸਲਾਈਸ ਲਗਾਓ ਅਤੇ ਫਿਰ ਕੱਦੂਕੱਛ ਹੋਇਆ ਚੀਜ਼, ਨਮਕ, ਚਾਟ ਮਸਾਲਾ ਅਤੇ ਲਾਲ ਮਿਰਚ ਪਾਊਡਰ ਪਾ ਦਿਓ।
- ਹੁਣ ਦੂਜੇ ਬਰੈੱਡ ਸਲਾਈਸ ‘ਤੇ ਵੀ ਮੱਖਣ ਲਗਾ ਕੇ ਉਸ ਨੂੰ ਉਪਰੋਂ ਢੱਕ ਦਿਓ। ਸੈਂਡਵਿਚ ਟੋਸਟਰ ਚ ਦੋਹਾਂ ਨੂੰ ਰੱਖ ਕੇ ਸੁਨਹਿਰਾ ਹੋਣ ਤੱਕ ਸੇਂਕੋ।
- ਤਿਆਰ ਗਰਮਾ ਗਰਮ ਸੈਂਡਵਿਚ ਨੂੰ ਹਰੀ ਚਟਨੀ ਜਾਂ ਸੋਸ ਨਾਲ ਪਰੋਸੋ।