ਆਲੂ ਪੁਦੀਨਾ ਕੁਲਚਾ
ਪਦਾਰਥ
- ਉਬਲੇ ਆਲੂ : 400 ਗ੍ਰਾਮ
- ਪੁਦੀਨੇ ਦੀਆਂ ਕੁਝ ਪੱਤੀਆਂ
- ਪੁਦੀਨੇ ਦਾ ਸੁੱਕਾ ਪਾਊਡਰ : 5 ਗ੍ਰਾਮ
- ਹਰੀਆਂ ਮਿਰਚਾਂ : 5
- ਨਮਕ ਸਵਾਦ ਅਨੁਸਾਰ
- ਅਦਰਕ ਦਾ ਇਕ ਟੁਕੜਾ
- ਲੱਸਣ ਦੀਆਂ ਤੁਰੀਆਂ
- ਸਵਾਦ ਅਨੁਸਾਰ ਚਾਟ ਮਸਾਲਾ
- ਚੁਟਕੀ ਭਰ ਗਰਮ ਮਸਾਲਾ।
ਵਿਧੀ
- ਆਲੂਆਂ ਨੂੰ ਉਬਾਲ ਕੇ ਛਿੱਲ ਕੇ ਮਸਲ ਲਓ, ਇਸ ਵਿਚ ਅਦਰਕ, ਲੱਸਣ, ਹਰੀਆਂ ਮਿਰਚਾਂ ਅਤੇ ਪੁਦੀਨਾ ਪਾ ਦਿਓ।
- ਫਿਰ ਇਸ ਵਿਚ ਨਮਕ, ਚਾਟ ਮਸਾਲਾ ਅਤੇ ਗਰਮ ਮਸਾਲਾ ਪਾਓ।
- ਹੁਣ ਪਲੇਨ ਕੁਲਚੇ ਵਾਂਗ ਹੀ ਕੁਲਚਾ ਬਣਾ ਕੇ ਇਸ ਵਿਚ ਸਾਰੀ ਸਟੀਫਿੰਗ ਦੀ ਸਮੱਗਰੀ ਨੂੰ ਭਰ ਕੇ ਬੇਕ ਕਰ ਲਓ।
- ਇਸ ਨੂੰ ਹਰੀ ਚਟਨੀ ਦੇ ਨਾਲ ਸਰਵ ਕਰੋ।