ਆਲੂ ਪੋਹਾ
ਪਦਾਰਥ
- ਪੋਹਾ-2 ਕੱਪ
- ਆਲੂ -2 ਉਬਲੇ ਹੋਏ
- ਪਿਆਜ਼- 1 ਕੱਟਿਆ ਹੋਇਆ
- ਅਦਰਕ ਪੇਸਟ-1/2 ਚਮਚ
- ਹਰੀ ਮਿਰਚ ਪੇਸਟ- ਚਮਚ
- ਨਮਕ ਸੁਆਦ ਅਨੁਸਾਰ
- ਨਿੰਬੂ ਰਸ- 1 ਚਮਚ
- ਰਾਈ- 1 ਚਮਚ
- ਹੀਂਗ- 1 ਚਮਚ
- ਧਨੀਆ-2 ਚਮਚ
- ਤੇਲ
ਵਿਧੀ
- ਪੋਹੇ ਨੂੰ ਧੋ ਕੇ ਪਾਣੀ ‘ਚੋਂ ਨਿਥਾਰ ਕੇ ਰੱਖ ਦਿਓ।
- ਫਿਰ ਪੈਨ ‘ਚ ਤੇਲ ਗਰਮ ਕਰੋ ਅਤੇ ਉਸ ‘ਚ ਰਾਈ ਅਤੇ ਹੀਂਗ ਪਾਓ।
- ਉਸ ਤੋਂ ਬਾਅਦ ਉਸ ‘ਚ ਕਟੇ ਹੋਏ ਪਿਆਜ਼ ਪਾ ਦਿਓ ਅਤੇ ਉਸ ਨੂੰ ਭੁੰਨ੍ਹ ਲਓ।
- ਫਿਰ ਉਸ ‘ਚ ਅਦਰਕ ਅਤੇ ਹਰੀ ਮਿਰਚ ਪੇਸਟ ਪਾਓ।
- ਇਸ ਨੂੰ ਕੁਝ ਮਿੰਟ ਲਈ ਪੱਕਣ ਤੋਂ ਬਾਅਦ ਇਸ ‘ਚ ਆਲੂ ਪਾ ਦਿਓ ਅਤੇ ਹੌਲੀ ਸੇਕ ‘ਤੇ 4-5 ਮਿੰਟ ਪਕਾਓ।
- ਇਸ ‘ਚ ਪੋਹਾ, ਨਮਕ, ਨਿੰਬੂ ਅਤੇ ਖੰਡ ਪਾਓ।
- ਇਸ ਸਾਰੀ ਸਮੱਗਰੀ ਨੂੰ ਮਿਕਸ ਕਰਕੇ ਪੰਜ ਮਿੰਟ ਤੱਕ ਪਕਾਓ ਅਤੇ ਕੱਟਿਆ ਹੋਇਆ ਹਰੀ ਧਨੀਆ ਇਸ ‘ਚ ਪਾ ਦਿਓ।
- ਹੁਣ ਤੁਸੀਂ ਅੱਗ ਨੂੰ ਬੰਦ ਕਰਕੇ ਆਪਣਾ ਗਰਮਾ-ਗਰਮ ਪੋਹਾ ਖਾਓ।