ਔਲ਼ਿਆਂ ਦਾ ਅਚਾਰ
ਪਦਾਰਥ
- 1 ਕਿਲੋ— ਤਾਜ਼ਾ ਔਲ਼ੇ
- 100 ਗ੍ਰਾਮ— ਰਾਈ
- 100 ਗ੍ਰਾਮ— ਸਰ੍ਹੋਂ ਦਾ ਤੇਲ
- ਸੁਆਦ ਮੁਤਾਬਕ— ਪੀਸੀ ਹੋਈ ਲਾਲ ਮਿਰਚ
- ਹਲਦੀ
- ਸੌਂਫ
- ਮਿੱਠਾ ਤੇਲ
- ਥੋੜ੍ਹੀ ਜਿਹੀ ਹਿੰਗ
- ਸੁਆਦ ਮੁਤਾਬਕ ਲੂਣ
ਵਿਧੀ
- ਸਭ ਤੋਂ ਪਹਿਲਾਂ ਔਲ਼ਿਆਂ ਨੂੰ ਧੋ ਕੇ ਚੰਗੀ ਤਰ੍ਹਾਂ ਸਾਫ਼ ਕਰ ਲਓ। ਹੁਣ ਗੈਸ ‘ਤੇ ਇੱਕ ਬਰਤਨ ਰੱਖੋ ਅਤੇ ਉਸ ‘ਚ 2 ਵੱਡੇ ਚੱਮਚ ਤੇਲ ਅਤੇ ਔਲ਼ੇ ਪਾ ਕੇ ਘੱਟ ਸੇਕ ‘ਤੇ ਪਕਾਓ।
- ਜਦੋਂ ਔਲ਼ੇ ਹਲਕੇ ਪੱਕ ਜਾਣ ਤਾਂ ਉਨ੍ਹਾਂ ਨੂੰ ਗੈਸ ਤੋਂ ਉਤਾਰ ਕੇ ਠੰਡੇ ਹੋਣ ਲਈ ਰੱਖ ਦਿਓ।
- ਉਸ ਤੋਂ ਬਾਅਦ ਔਲ਼ਿਆਂ ਦੀ ਗਿਟਕਾਂ ਨੂੰ ਅਲੱਗ ਕਰ ਲਓ।
- ਹੁਣ ਇੱਕ ਕੜਾਹੀ ‘ਚ ਤੇਲ ਗਰਮ ਕਰਕੇ ਉਸ ਨੂੰ ਠੰਡਾ ਕਰ ਲਓ।
- ਫਿਰ ਤੇਲ ‘ਚ ਸਾਰੇ ਮਸਾਲੇ ਪਾ ਦਿਓ। ਚੰਗੀ ਤਰ੍ਹਾਂ ਠੰਡਾ ਹੋਣ ਤੋਂ ਬਾਅਦ ਇਸ ਮਸਾਲੇ ਨੂੰ ਔਲ਼ਿਆਂ ‘ਚ ਭਰ ਲਓ।
- ਫਿਰ ਇਸ ਅਚਾਰ ਨੂੰ ਇੱਕ ਜਾਰ ‘ਚ ਪਾ ਕੇ ਰੱਖ ਲਓ। ਲਓ ਜੀ ਤਿਆਰ ਹੈ ਔਲ਼ਿਆਂ ਦਾ ਅਚਾਰ।