ਕਾਲੇ ਛੋਲੇ ਦਾ ਪ੍ਰਸਾਦ
ਪਦਾਰਥ
- ਕਾਲੇ ਛੋਲੇ- ੨ ਕਟੋਰੀ
- ਜੀਰਾ- ੩-੪ ਚਮਚ
- ਦੇਸੀ ਘਿਉ- ੩-੪ ਚਮਚ
- ਚਨਾ ਮਸਾਲਾ- ੧-੨ ਚਮਚ
ਵਿਧੀ
- ਰਾਤ ਨੂੰ ਕਾਲੇ ਛੌਲ਼ੇ ਸਾਫ ਕਰ ਕੇ ਪਾਣੀ ਵਿਚ ਭਿਗੋ [ਸੇ] ਲੋ।
- ਜਿਸ ਕਟੋਰੀ ਨਾਲ ਛੌਲੇ ਭਿਗੋਏ ਹਨ ਉਸੀ ਨਾਲ ਪਾਣੀ ਛੇ ਕਟੋਰੀ ਪਾ ਲੋ।
- ਢਕ ਦਿਉ।
- ਅਗਲੇ ਦਿਨ ਸਵੇਰੇ ਕੁਕਰ ਵਿਚ ਪਾਵੋ ਤੇ ਪਾਣੀ ਵੀ ਪਾਵੋ ਪਰ ਸਿਰਫ ਦੋ-ਤਿੰਨ ਗਿਲਾਸ ਹੀ।
- ਰਾਤ ਵਾਲਾ ਪਾਣੀ ਨਾ ਪਾਉਣਾ।
- ਕੁਕਰ ਦੀ ਤਿੰਨ -ਚਾਰ ਸੀਟੀਆ ਵਜਾ ਲੈਣਾ।
- ਇਕ ਕੜਾਹੀ ਵਿਚ ਘੀਉ ਪਾਵੋ ।
- ਜੀਰਾ ਪਾਵੋ ,ਤਿੰਨ- ਚਾਰ ਸੈਕਿੰਡ ਬਾਦ ਉਬਲੇ ਕਾਲੇ ਛੋਲੇ ਪਰ ਧਿਆਨ ਨਾਲ ਪਾਣੀ ਨਾ ਪਾਣਾ।
- ਚੰਗੀ ਤਰਾ ਮਿਲਾ ਲੋ।
- ਗੈਸ ਬੰਦ ਕਰ ਲੋ।
- ਕਿਸੇ ਪਤੀਲੇ ਜਾ ਕਿਸੀ ਵੀ ਹੋਰ ਭਾਡੇ ਵਿਚ ਕਢ ਲੋ।
- ਸਭ ਦੇ ਉਪਰ ਚਨਾ [ਛੌਲਿਆ] ਦਾ ਮਸਾਲਾ ਪਾਵੋ ਤੇ ਚੰਗੀ ਤਰਾ ਮਿਲਾ ਲੋ।
- ਆਪ ਦਾ ਘੁੰਗਣੀਆ [ਕਾਲੇ ਛੋਲੇ] ਦਾ ਪ੍ਰਸਾਦਿ ਬਣ ਕੇ ਤਿਆਰ ਹੋ ਗਿਆ।