ਕਿਸ਼ਮਿਸ਼ ਦਾ ਅਚਾਰ
ਪਦਾਰਥ
- ਕਿਸ਼ਮਿਸ਼-ਪੰਜ ਸੌ ਗ੍ਰਾਮ
- ਅਦਰਕ- 250 ਗ੍ਰਾਮ
- ਕਾਲੀ ਮਿਰਚ- ਪੰਜਾਹ ਗ੍ਰਾਮ
- ਲਾਚੀ- ਤੀਂਹ ਗ੍ਰਾਮ
- ਸਿਰਕਾ- ਇਕ ਬੋਤਲ
- ਨਮਕ- 125 ਗ੍ਰਾਮ
- ਸਫੇਦ ਜੀਰਾ- ਵੀਂਹ ਗ੍ਰਾਮ
ਵਿਧੀ
- ਕਿਸ਼ਮਿਸ਼ ਦੀਆਂ ਜੜ੍ਹਾਂ ਕੱਢ ਕੇ ਪਾਣੀ ਵਿਚ ਧੋ ਲਉ। ਸਿਰਕੇ ਨੂੰ ਅੱਗ ਤੇ ਪਕਾਉ।
- ਜਦੋਂ ਸਿਰਕਾ ਦੁੱਧ ਵਾਂਗ ਉਬਲਣ ਲੱਗੇ ਤਾਂ ਉਸ ਵਿਚ ਕਿਸ਼ਮਿਸ਼ ਨਮਕ ਅਤੇ ਅਦਰਕ ਦੇ ਛੋਟੇ ਛੋਟੇ ਬਾਰੀਕ ਟੁੱਕੜੇ ਕਰ ਕੇ ਮਿਲਾ ਦਿਉ।
- ਜਦੋਂ ਸਿਰਕਾ ਅੱਧਾ ਰਹਿ ਜਾਵੇ ਤਾਂ ਉਸ ਨੂੰ ਅੱਗ ਤੋਂ ਉਤਾਰ ਲਉ ਅਤੇ ਉਸ ਵਿਚ ਲਾਚੀ, ਕਾਲੀ ਮਿਰਚ ਅਤੇ ਸਫੇਦ ਜੀਰਾ ਪਾ ਕੇ ਕੜਛੀ ਨਾਲ ਹਿਲਾਉ ਅਤੇ ਠੰਡਾ ਹੋਣ ‘ਤੇ ਖੁੱਲ੍ਹੀ ਹਵਾ ਵਿਚ ਰੱਖ ਦਿਉ।
- ਖੂਬ ਠੰਢਾ ਹੋਣ ਤੇ ਉਸ ਨੂੰ ਜਾਰ ਵਿਚ ਭਰ ਦਿਉ।