ਕੇਲੇ ਦੇ ਪਕੌੜੇ
ਪਦਾਰਥ
- ਬੇਸਨ- 1/2 ਕੱਪ
- ਚੌਲਾਂ ਦਾ ਆਟਾ-1 ਕੱਪ
- ਕੱਚੇ ਕੇਲੇ- 2
- ਮਿਰਚ ਪਾਊਡਰ- 1 ਚਮਚ
- ਨਮਕ ਸੁਆਦ ਅਨੁਸਾਰ
ਵਿਧੀ
- ਸਭ ਤੋਂ ਪਹਿਲਾਂ ਦੋ ਕੱਚੇ ਕੇਲੇ ਲਓ ਉਸ ਨੂੰ ਉਬਲਦੇ ਪਾਣੀ ‘ਚ 10 ਮਿੰਟ ਲਈ ਪਕਾ ਲਓ।
- ਫਿਰ ਕੇਲਿਆਂ ਦੇ ਛਿਲਕਿਆਂ ਨੂੰ ਛਿੱਲ ਕੇ ਬਰਾਬਰ ਦੇ ਕੱਟ ਲਓ। ਇਕ ਕੌਲੀ ‘ਚ ਬੇਸਨ, ਚੌਲਾਂ ਦਾ ਆਟਾ, ਨਮਕ ਅਤੇ ਮਿਰਚ ਪਾਊਡਰ ਇਕੱਠਾ ਹੀ ਮਿਲਾ ਲਓ।
- ਪਾਣੀ ਮਿਕਸ ਕਰਕੇ ਸਹੀ ਤਰ੍ਹਾਂ ਨਾਲ ਘੋਲ ਬਣਾਓ, ਘੋਲ ਜ਼ਿਆਦਾ ਪਤਲਾ ਨਹੀਂ ਹੋਣਾ ਚਾਹੀਦਾ। ਹੁਣ ਕੇਲੇ ਦੇ ਟੁੱਕੜਿਆਂ ਨੂੰ ਉਸ ‘ਚ ਡਿਪ ਕਰੋ ਅਤੇ ਚੰਗੀ ਪ੍ਰਕਾਰ ਨਾਲ ਲਪੇਟ ਲਓ।
- ਗਰਮ ਤੇਲ ‘ਚ ਕੇਲੇ ਦੇ ਪਕੌੜੇ ਨੂੰ ਇਕ-ਇਕ ਕਰਕੇ ਤੱਲ ਲਓ। ਤੁਹਾਡੇ ਕੇਲੇ ਦੇ ਪਕੌੜੇ ਤਿਆਰ ਹਨ, ਇਸ ਨੂੰ ਹਰੀ ਚਟਨੀ ਜਾਂ ਸੋਸ ਦੇ ਨਾਲ ਖਾਓ।