ਗਾਰਲਿੱਕ ਰਾਈਸ
ਪਦਾਰਥ
- 300 ਗ੍ਰਾਮ ਚਾਵਲ
- ਇਕ ਲੀਟਰ ਪਾਣੀ
- 10 ਕਲੀਆਂ ਲਸਣ ਦਾ ਪੇਸਟ
- 2 ਵੱਡੇ ਪਿਆਜ਼
- 2 ਗਾਜਰ
- ਪਿਆਜ਼ ਦੇ ਹਰੇ ਪੱਤੇ
- ਹਰੀ,ਪੀਲੀ ਅਤੇ ਲਾਲ ਸ਼ਿਮਲਾ ਮਿਰਚ
- ਅੱਧਾ ਕੱਪ ਬੀਂਸ
- ਅੱਧਾ ਕੱਪ ਬੇਬੀ ਕ੍ਰੌਨ
- 2 ਚਮਚ ਤੇਲ
- 1 ਚਮਚ ਸਿਰਕਾ
- ਨਮਕ ਸੁਆਦ ਅਨੁਸਾਰ
- 1 ਚਮਚ ਸਫ਼ੈਦ ਮਿਰਚ
- ਸੁਆਦ ਅਨੁਸਾਰ ਸੋਇਆ ਸੌਸ
- ਸਾਰੀਆਂ ਸਬਜ਼ੀਆਂ ਨੂੰ ਕੱਟ ਕੇ ਰੱਖ ਲਓ
ਵਿਧੀ
- ਸਭ ਤੋਂ ਪਹਿਲਾਂ ਚਾਵਲ ਨੂੰ 10 ਮਿੰਟ ਲਈ ਭਿਓਂ ਦਿਓ ਅਤੇ ਉਬਾਲ ਲਓ।
- ਜਦੋਂ ਚਾਵਲ ਉਬਲ ਜਾਣ ਤਾਂ ਇਨ੍ਹਾਂ ਨੂੰ ਛਾਣ ਕੇ ਠੰਡਾ ਕਰਨ ਲਈ ਰੱਖ ਦਿਓ।
- ਹੁਣ ਇਕ ਕੜਾਈ ‘ਚ ਤੇਲ ਗਰਮ ਕਰੋ ਹੁਣ ਲਸਣ ਪਾ ਕੇ ਭੁਨੋ।
- ਹੁਣ ਇਸ ‘ਚ ਪਿਆਜ਼, ਗਾਜਰ, ਅਤੇ ਸ਼ਿਮਲਾ ਮਿਰਚ ਪਾ ਕੇ ਦੋ ਮਿੰਟ ਤੱਕ ਪਕਾਓ ਅਤੇ ਨਮਕ ਪਾ ਦਿਓ।
- ਹੁਣ ਚਾਵਲ, ਪਿਆਜ਼ ਦੇ ਹਰੇ ਪੱਤੇ, ਬੇਬੀ ਕ੍ਰੌਨ, ਸੋਇਆ ਸੌਸ, ਸਫ਼ੈਦ ਮਿਰਚ ਪਾਊਡਰ, ਸਿਰਕਾ ਅਤੇ ਬਾਕੀ ਸਾਰੀਆਂ ਸਬਜ਼ੀਆਂ ਪਾ ਦਿਓ।
- ਤੇਜ਼ ਗੈਸ ‘ਤੇ 2-3 ਮਿੰਟ ਪਕਾਓ ਅਤੇ ਗਰਮਾ-ਗਰਮ ਪਰੋਸੋ।