ਚੀਜ਼ ਆਮਲੇਟ
ਪਦਾਰਥ
- ਆਂਡੇ-4
- ਬਰੈੱਡ-6 ਸਲਾਇਸ
- ਚੀਜ਼-2 ਚਮਚ
- ਸ਼ਿਮਲਾ ਮਿਰਚ-3
- ਗਾਜਰ-2
- ਧਨੀਆ
- ਹਰੀ ਮਿਰਚ
- ਕਾਲੀ ਮਿਰਚ
- ਦੁੱਧ-3 ਚਮਚ
- ਤੇਲ
- ਨਮਕ ਸੁਆਦ ਅਨੁਸਾਰ।
ਵਿਧੀ
- ਸਭ ਤੋਂ ਪਹਿਲਾਂ ਤਾਂ ਤੁਸੀਂ ਇਕ ਕੌਲੀ ਲਓ ਅਤੇ ਉਸ ‘ਚ ਸਾਰੀਆਂ ਸਮੱਗਰੀਆਂ ਨੂੰ ਇਕੱਠੇ ਫੈਂਟ ਲਓ।
- ਹੁਣ ਪੈਨ ‘ਚ ਥੋੜ੍ਹਾ ਜਿਹਾ ਤੇਲ ਜਾਂ ਬਟਰ ਉਬਾਲੋ। ਜਦੋਂ ਤੇਲ ਜਾਂ ਬਟਰ ਪਿਘਲ ਜਾਵੇ ਫਿਰ ਇਸ ‘ਚ ਆਮਲੇਟ ਦਾ ਮਿਸ਼ਰਨ ਪਾਓ।
- ਹੁਣ ਆਮਲੇਟ ਦੇ ਉੱਪਰ ਪਿੱਸਿਆ ਹੋਇਆ ਚੀਜ਼ ਛਿੜਕੋ ਅਤੇ ਹੌਲੀ ਅੱਗ ‘ਤੇ ਪਕਾਓ। ਪੈਨ ਨੂੰ ਕੁਝ ਮਿੰਟ ਲਈ ਢੱਕ ਦਿਓ।
- ਫਿਰ ਚੀਜ਼ ਆਮਲੇਟ ਨੂੰ ਪਲਟ ਦਿਓ ਅਤੇ 2 ਮਿੰਟ ਪੱਕਣ ਦਿਓ। ਚੀਜ਼ ਆਮਲੇਟ ਜਦੋਂ ਗੋਲਡਨ ਹੋ ਜਾਵੇ ਤਾਂ ਅੱਗ ਨੂੰ ਬੰਦ ਕਰ ਦਿਓ।
- ਹੁਣ ਇਸ ਨੂੰ ਪਲੇਟ ‘ਚ ਰੱਖੋ ਅਤੇ ਸਾਸ ਨਾਲ ਖਾਓ।