ਛੁਹਾਰੇ ਦਾ ਅਚਾਰ
ਪਦਾਰਥ
- ਛੁਹਾਰੇ- ਪੰਜ ਸੌ ਗ੍ਰਾਮ
- ਨਿੰਬੂਆਂ ਦਾ ਰਸ- 250 ਗ੍ਰਾਮ
- ਖੰਡ- ਦੋ ਸੌ ਗ੍ਰਾਮ
- ਕਿਸ਼ਮਿਸ਼- 40 ਗ੍ਰਾਮ
- ਕਾਲੀ ਮਿਰਚ- ਪੰਜ ਗ੍ਰਾਮ
- ਜੀਰਾ- ਪੰਜ ਗ੍ਰਾਮ
- ਨਮਕ- 40 ਗ੍ਰਾਮ
- ਛੋਟੀ ਲਾਚੀ- ਪੰਜ ਗ੍ਰਾਮ
- ਅਮਚੂਰ- ਪੰਜ ਗ੍ਰਾਮ
- ਅਦਰਕ- ਸੌ ਗ੍ਰਾਮ
ਵਿਧੀ
- ਸਭ ਤੋਂ ਪਹਿਲਾਂ ਛੁਹਾਰੇ ਉਬਾਲ ਲਵੋ। ਜਦੋਂ ਉਹ ਉਬਲ ਜਣ ਤਾਂ ਉਨ੍ਹਾਂ ਨੂੰ ਲੰਬਾਈ ਵਿਚ ਟੂੱਕੜੇ ਕਰ ਲਉ ਅਤੇ ਗੁਠਲੀ ਕੱਢ ਲਵੋ।
- ਇਹ ਧਿਆਨ ਰਹੇ ਕਿ ਹਰੇਕ ਛੁਹਾਰੇ ਦੀਆਂ ਫਾਕਾਂ ਹੇਠਾਂ ਤੋਂ ਜੁੜੀਆਂ ਰਹਿਣ। ਉਹ ਅਲ਼ੱਗ ਅਲੱਗ ਨਾ ਹੋਣ।
- ਹੁਣ ਛੋਟੀ ਲਾਚੀ, ਕਾਲੀ ਮਿਰਚ, ਜੀਰਾ, ਅਮਚੂਰ ਨੂੰ ਮਿਲਾ ਕੇ ਬਾਰਕਿ ਕੱਟ ਲਉ। ਅਦਰਕ ਨੂੰ ਛਿਲ ਕੇ ਕੱਦੂਕਸ ਕਰ ਲਉ।
- ਕੜਾਹੀ ਵਿਚ ਥੋੜਾ ਜਿਹਾ ਘਿਉ ਪਾ ਕੇ ਅਦਰਕ ਨੂੰ ਭੁੰਨ ਕੇ ਕੜਾਹੀ ਨੂੰ ਹੇਠਾਂ ਉਤਾਰ ਲਉ। ਫੇਰ ਕੜਾਹੀ ਵਿਚ ਕਿਸ਼ਮਿਸ਼ ਪਾਵੋ।
- ਉਸ ਦੇ ਬਾਅਦ ਸਾਰੇ ਮਿਸ਼ਰਨ ਅਤੇ ਕੱਟੇ ਹੋਰੇ ਮਸਾਲਿਆਂ ਨੂੰ ਮਿਲਾ ਕੇ ਅਤੇ ਚੰਗੀ ਤਰ੍ਹਾਂ ਚਲਾ ਕੇ ਛੁਹਾਰੇ ਵਿਚ ਭਰ ਲਉ।
- ਛੁਹਾਰਿਆਂ ‘ਤੇ ਉਪਰ ਤੋਂ ਸਫੇਦ ਪਤਲਾ ਧਾਗਾ ਪਲੇਟ ਦਿਉ ਤਾਂ ਕਿ ਅੰਦਰ ਦਾ ਮਸਾਲਾ ਨਿਕਲ ਨਾ ਸਕੇ। ਇਕ ਇਕ ਛੁਹਾਰੇ ਵਿਚ ਮਸਾਲਾ ਭਰੋ।
- ਧਾਗਾ ਪਲੇਟ ਕੇ ਮਰਤਬਾਨ ਵਿਚ ਪਾ ਦਿਉ। ਇਨ੍ਹਾਂ ਦੇ ਉੱਪਰ ਨਮਕ, ਖੰਡ ਪਾ ਕੇ ਉੱਪਰੋਂ ਨਿੰਬੂ ਦਾ ਰਸ ਨਿਚੋੜ ਦਿਉ ਅਤੇ ਛੁਹਾਰੇ ਦਾ ਖੱਟਾ ਮਿੱਠਾ ਅਚਾਰ ਤਿਆਰ ਹੋ ਚੁੱਕਾ ਹੈ।