ਛੋਲੇ ਕੁਲਚੇ
ਪਦਾਰਥ
- 125 ਗ੍ਰਾਮ ਮੈਦਾ
- 1 ਚੁੱਟਕੀ ਨਮਕ
- 7 ਗ੍ਰਾਮ ਕੱਟਿਆ ਹੋਇਆ ਹਰਾ ਧਨੀਆ
- 5 ਗ੍ਰਾਮ ਛੋਟੀ ਇਲਾਇਚੀ
- 125 ਗ੍ਰਾਮ ਰਿਫਾਈਂਡ ਤੇਲ
ਵਿਧੀ
- ਇਕ ਭਾਂਡੇ ਵਿਚ ਮੈਦਾ ਅਤੇ ਨਮਕ ਮਿਲਾਓ। ਫਿਰ ਇਲਾਇਚੀ ਅਤੇ ਧਨੀਆ ਨੂੰ ਥੋੜ੍ਹੇ ਜਿਹੇ ਪਾਣੀ ਨਾਲ ਪੀਸ ਕੇ ਮੈਦੇ ਵਿਚ ਮਿਲਾਓ।
- ਤੇਲ ਪਾ ਕੇ ਮੈਦੇ ਨੂੰ ਨਰਮ ਗੁੰਨ ਲਓ ਅਤੇ ਇਸ ਨੂੰ ਗਿੱਲੇ ਕੱਪੜੇ ਨਾਲ ਲਪੇਟ ਕੇ 10 ਮਿੰਟਾਂ ਤੱਕ ਫਰਿੱਜ਼ ਵਿਚ ਰੱਖੋ।
- ਆਟੇ ਨੂੰ ਬਰਾਬਰ-ਬਰਾਬਰ 8 ਹਿੱਸਿਆਂ ਵਿਚ ਵੰਡੋ ਅਤੇ ਰੋਲ ਕਰਕੇ ਪਤਲਾ ਬੇਲ ਲਓ।
- ਸੁਨਹਿਰਾ ਹੋਣ ਤੱਕ ਬੇਕ ਕਰੋ। ਇਸ ਤਿਆਰ ਹਨ ਤੁਹਾਡੇ ਧਨੀਆ ਕੁਲਚੇ।
- ਇਨ੍ਹਾਂ ਨੂੰ ਤੁਸੀਂ ਸ਼ੋਲਿਆਂ ਅਤੇ ਪੂਦੀਨੇ ਦੀ ਚਟਨੀ ਦੇ ਨਾਲ ਖਾ ਸਕਦੇ ਹੋ।