ਢੋਕਲਾ
ਪਦਾਰਥ
- ਇੱਕ ਕੱਪ ਵੇਸਣ
- ਦੋ ਚਮਚ ਸੂਜੀ
- ਅੱਧਾ ਪਾਊਚ ਈਨੋ ਸਾਲਟ ਪਾਊਡਰ
- ਨਮਕ ਸਵਾਦ ਅਨੁਸਾਰ
- ਦੋ ਚਮਚ ਨਿੰਬੂ ਦਾ ਰਸ
- ਥੋੜ੍ਹੀ ਜਿਹੀ ਖੰਡ
- ਇੱਕ ਚੌਥਾਈ ਟੀ-ਸਪੂਨ ਹਲਦੀ ਪਾਊਡਰ।
- ਤੜਕੇ ਲਈ-ਮਿੰਟੀ ਨਿੰਮ
- ਹਰੀ ਮਿਰਚ ਲੰਬੀ ਕੱਟੀ ਹੋਈ
- ਰਾਈ
- ਲੋੜ ਅਤੇ ਇੱਛਾ ਅਨੁਸਾਰ ਤੇਲ
- ਉਪਰ ਬੁਰਕਣ ਲਈ ਤਿਲ
- ਕੱਟਿਆ ਹੋਇਆ ਹਰਾ ਧਨੀਆ।
ਵਿਧੀ
- ਸਭ ਤੋਂ ਪਹਿਲਾਂ ਵੇਸਣ ਵਿੱਚ ਸੂਜੀ, ਨਮਕ, ਹਲਦੀ ਪਾਊਡਰ ਅਤੇ ਖੰਡ ਮਿਲਾ ਕੇ ਪਾਣੀ ਦੀ ਮਦਦ ਨਾਲ ਘੋਲ ਬਣਾ ਲਓ
- ਫਿਰ ਉਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਦਸ ਮਿੰਟਾਂ ਲਈ ਰੱਖ ਦਿਓ। ਹੁਣ ਢੋਕਲੇ ਦੇ ਸੱਚੇ ਨੂੰ ਤੇਲ ਲਗਾ ਕੇ ਰੱਖੋ।
- ਵੇਸਣ ਦੇ ਮਿਸ਼ਰਣ ਵਿੱਚ ਈਨੋ ਸਾਲਟ ਪਾਊਡਰ ਪਾ ਕੇ ਛੇਤੀ-ਛੇਤੀ ਮਿਲਾਓ ਅਤੇ ਤੇਲ ਲੱਗੇ ਢੋਕਲੇ ਦੇ ਸੱਚੇ ਵਿੱਚ ਪਾ ਦਿਓ।
- ਸਟੀਮ ‘ਤੇ 10-12 ਮਿੰਟਾਂ ਤੱਕ ਪਕਾਓ। ਜਦੋਂ ਇਹ ਪੱਕ ਜਾਏ ਤਾਂ ਇਸ ਵਿੱਚ ਸੂਈ ਪਾ ਪਾ ਕੇ ਦੇਖ ਲਓ
- ਜੇ ਪੱਕ ਗਏ ਹੋਣ ਤਾਂ ਸੂਈ ਬਿਲਕੁਲ ਸੁੱਕੀ ਨਿਕਲੇਗੀ, ਜੇ ਨਹੀਂ ਪੱਕੇ ਹੋਣਗੇ ਤਾਂ ਸੂਈ ਚਿਪਕੇਗੀ ਅਤੇ ਉਸ ਨਾਲ ਮਿਸ਼ਰ ਲੱਗਾ ਹੋਵੇਗਾ ਤਾਂ ਥੋੜ੍ਹੀ ਦੇਰ ਹੋਰ ਪੱਕਣ ਲਈ ਰੱਖੋ।
- ਫਿਰ ਢੋਕਲੇ ਨੂੰ ਕੱਢ ਕੇ ਉਸ ਦੇ ਟੁਕੜੇ ਕਰ ਲਓ। ਇੱਕ ਪੈਨ ਵਿੱਚ ਤੇਲ ਪਾ ਕੇ ਰਾਈ ਤੜਕਣ ਦਿਓ। ਫਿਰ ਮਿੱਠੀ ਨਿੰਮ, ਕੱਟੀ ਹੋਈ ਹਰੀ ਮਿਰਚ ਅਤੇ ਤਿਲ ਪਾ ਕੇ ਉਨ੍ਹਾਂ ਨੂੰ ਢੋਕਲਿਆਂ ਦੇ ਉਪਰ ਪਾ ਦਿਓ ਅਤੇ ਸਰਵ ਕਰੋ।