ਨਮਕੀਨ ਭਟੂਰਾ
ਪਦਾਰਥ
- ਮੈਦਾ-ਦੋ ਸੌ ਗ੍ਰਾਮ
- ਸੂਜੀ- ਸੌ ਗ੍ਰਾਮ
- ਲੂਣ- ਸਵਾਦ ਅਨੁਸਾਰ
- ਘਿਉ ,ਲੋੜ ਅਨੁਸਾਰ
- ਖੱਟੀ ਛਾਛ-ਇਕ ਕੱਪ
ਵਿਧੀ
- ਸਭ ਤੋਂ ਪਹਿਲਾਂ ਮੈਦਾ ਤੇ ਸੂਜੀ ਵਿਚ ਸਵਾਦ ਅਨੁਸਾਰ ਲੂਣ ਅਤੇ ਛਾਛ ਨੂੰ ਪਾ ਕੇ ਗੁੰਨ ਲਉ।
- ਇਸ ਨੂੰ ਰੋਟੀ ਦੇ ਆਟੇ ਵਾਂਗ ਮੁਲਾਇਮ ਗੁੰਨੋ ਅਤੇ ਮੈਦਾ ਘੱਟ ਹੋਣ ਤੇ ਪਾਣੀ ਪਾਉ।
- ਇਸ ਮਿਸ਼ਰਣ ਨੂੰ ਢੱਕ ਕੇ ਤਿੰਨ ਚਾਰ ਘੰਟੇ ਦੇ ਲਈ ਰੱਖ ਦਿਉ, ਜਿਸ ਨਾਲ ਇਹ ਫੁਲ ਕੇ ਡੇਢ ਗੁਣਾ ਹੋ ਜਾਵੇਗਾ।
- ਫਿਰ ਇਕ ਕੜਾਹੀ ਵਿਚ ਘਿਉ ਗਰਮ ਕਰੋ, ਅੱਗ ਤੇਜ਼ ਹੀ ਰੱਖੋ।
- ਮੈਦੇ ਦੀਆਂ ਲੋਈਆਂ ਤੋੜ ਲਕੇ ਉਨ੍ਹਾਂ ਨੂੰ ਹੱਥ ਨਾਲ ਪੂਰੀ ਵਾਂਗ ਥੱਪ ਲਉ ਹੁਣ ਉਨ੍ਹਾਂ ਨੂੰ ਘਿਉ ਵਿਚ ਪਾਉਂਦੇ ਰਹੋ ਅਤੇ ਅੱਗ ਤੇਜ਼ ਹੀ ਰੱਖੋ ਹਲਕੇ ਲਾਲ ਹੋਣ ਤੇ ਇਨ੍ਹਾਂ ਭਟੂਰਿਆਂ ਨੂੰ ਕੱਢ ਲਉ।