ਨਮਕ ਵਾਲੇ ਚਾਵਲ
ਪਦਾਰਥ
- 450 ਗ੍ਰਾਮ ਚਾਵਲ
- 200 ਗ੍ਰਾਮ ਮਟਰ ਦੇ ਦਾਣੇ
- 200 ਗ੍ਰਾਮ ਗਾਜਰ
- 400 ਗ੍ਰਾਮ ਫੁਲ ਗੋਭੀ
- 40 ਗ੍ਰਾਮ ਅਦਰਕ
- 2 ਨਿੰਬੂ
- 2 ਚਮਚ ਨਾਰੀਅਲ ਚੂਰਾ
- ਤਲੇ ਹੋਏ ਕਾਜੂ
- 4 ਚਮਚ ਘਿਓ
- 4 ਆਲੂ
- 8 ਪਿਆਜ਼
- ਗਰਮ ਮਸਾਲਾ
- ਨਮਕ ਲੋੜ ਅਨੁਸਾਰ।
ਵਿਧੀ
- ਚਾਵਲ ਨੂੰ ਇਕ ਘੰਟਾ ਭਿਜੇ ਰਹਿਣ ਦੇ ਬਾਅਦ ਸਾਦੇ ਚਾਵਲਾਂ ਵਾਂਗ ਪਕਾ ਲਓ। ਨਾਰੀਅਲ ਅਤੇ ਅਦਰਕ ਨੂੰ ਪੀਸ ਲਓ।
- ਇਕ ਪਤੀਲੇ ਵਿਚ ਘਿਓ ਗਰਮ ਕਰਕੇ ਪਿਆਜ਼ ਨੂੰ ਲਾਲ ਹੋਣ ਤੱਕ ਤਲੋ।
- ਫੇਰ ਇਸ ਵਿਚ ਅਦਰਕ, ਗਰਮ ਮਸਾਲਾ, ਨਾਰੀਅਲ ਪਾ ਕੇ ਥੋੜੀ ਦੇਰ ਤੱਕ ਤਲ ਲਓ।
- ਇਸ ਦੇ ਬਾਅਦ ਇਸ ਵਿਚ ਸਬਜ਼ੀਆਂ ਲੂਣ ਅਤੇ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾ ਮਿਲਾ ਦਿਓ ਤੇ ਕੁਝ ਦੇਰ ਤੱਕ ਪਕਾਓ।
- ਤਲੇ ਹੋਏ ਪਿਆਜ਼, ਕਾਜੂਆਂ ਨਾਲ ਨਮਕੀਨ ਚਾਵਲਾਂ ਨੂੰ ਸਜਾ ਕੇ ਗਰਮ-ਗਰਮ ਸਰਵ ਕਰੋ।
- ਧਨੀਏ, ਪੂਦਨੇ ਦੀ ਚਟਨੀ ਜਾਂ ਟਮਾਟਰ ਸਾੱਸ ਨਾਲ ਚਾਵਲ ਜ਼ਿਆਦਾ ਸੁਆਦਲੇ ਲੱਗਦੇ ਹਨ।