ਨਵਰਤਨ ਪੁਲਾਵ
ਪਦਾਰਥ
- ਇੱਕ ਕੱਪ ਬਾਸਮਤੀ ਚੌਲ
- 15 ਗਰਾਮ ਘਿਓ
- ਇੱਕ ਛੋਟਾ ਚਮਚ ਜੀਰਾ
- ਸੱਤ ਲੌਂਗ
- ਦੋ ਛੋਟੀਆਂ ਪੱਤੀਆਂ ਤੇਜ਼ ਪੱਤਾ
- ਇੱਕ ਵੱਡੀ ਇਲਾਇਚੀ ਦਾਣੇ ਕੱਢ ਕੇ
- ਅੱਧਾ ਕੱਪ ਬਰੀਕ ਕੱਟੇ ਪਿਆਜ਼
- ਅੱਧਾ ਕੱਪ ਕ੍ਰਸ਼ ਕੀਤਾ ਹੋਇਆ ਪਨੀਰ
- ਪੰਜ ਕਾਜੂ
- 15 ਬਦਾਮ
- 10 ਵੱਡੇ ਮਖਾਣੇ (ਸਾਫ ਕਰ ਕੇ ਅੱਧੇ ਘੱਟ ਲਓ)
- 20 ਕਿਸ਼ਮਿਸ਼
- ਨਮਕ ਸਵਾਦ ਅਨੁਸਾਰ
- ਕੇਵੜਾ ਜਲ
- ਇੱਕ ਚੋਟਾ ਚਮਚ ਗਰਮ ਮਸਾਲਾ।
ਵਿਧੀ
- ਬਾਸਮਤੀ ਚੌਲਾਂ ਨੂੰ ਧੋ ਕੇ ਅੱਧਾ ਘੰਟਾ ਪਾਣੀ ਵਿੱਚ ਭਿਉਂ ਕੇ ਰੱਖੋ, ਫਿਰ ਦੋ ਕੱਪ ਪਾਣੀ ਅਤੇ ਨਮਕ ਪਾ ਕੇ ਉਨ੍ਹਾਂ ਨੂੰ ਨਰਮ ਹੋਣ ਤੱਕ ਰਿੰਨ੍ਹੋ।
- ਜੀਰਾ, ਲੌਂਗ, ਇਲਾਇਚੀ ਅਤੇ ਕਾਲੀ ਮਿਰਚ ਮੋਟੀ-ਮੋਟੀ ਕੁੱਟ ਲਓ।
- ਕੜਾਹੀ ਗਰਮ ਕਰੋ ਅਤੇ ਮੇਵੇ ਸੁੱਕੇ ਹੀ ਭੰੁਨ ਕੇ ਕੱਢ ਲਓ, ਜਿਸ ਨਾਲ ਕਿ ਉਹ ਕੁਰਕੁਰੇ ਹੋ ਜਾਣ।
- ਕੜਾਹੀ ਵਿੱਚ ਤੇਲ ਪਾਓ ਅਤੇ ਤੇਜ਼ ਪੱਤੇ ਦਾ ਤੜਕਾ ਲਗਾਓ। ਇਸ ਵਿੱਚ ਪਿਆਜ, ਕੁੱਟਿਆ ਹੋਇਆ ਮਸਾਲਾ ਪਾਓ ਅਤੇ ਪਨੀਰ ਪਾ ਕੇ ਹਲਕਾ ਗੁਲਾਬੀ ਹੋਣ ਤੱਕ ਪਕਾਓ।
- ਹੁਣ ਘੱਟ ਸਕੇ ‘ਤੇ ਇਸ ਮਿਸ਼ਰਣ ਵਿੱਚ ਸਵਾਦ ਅਨੁਸਾਰ ਨਮਕ ਮਿਲਾ ਦਿਓ।
- ਚੌਲ ਮਿਲਾਓ ਅਤੇ ਇਸ ਵਿੱਚ ਪੀਸਿਆ ਹੋਇਆ ਗਰਮ ਮਸਾਲਾ ਛਿੜਕੋ, ਮੇਵਾ ਅਤੇ ਕੇਵੜਾ ਜਲ ਛਿੜਕ ਕੇ ਗਰਮਾ-ਗਰਮ ਪਰੋਸੋ।