ਨਿੰਬੂ ਤੇ ਹਰੀ ਮਿਰਚ ਦਾ ਚਟਪੱਟਾ ਅਚਾਰ
ਪਦਾਰਥ
- 12 ਨਿੰਬੂ
- 1 ਚਮਚ ਹਲਦੀ ਪਾਊਡਰ
- 100 ਗ੍ਰਾਮ ਹਰੀ ਮਿਰਚ
- ਲੂਣ ਸਵਾਦ ਮੁਤਾਬਕ।
ਵਿਧੀ
- 6 ਨਿੰਬੂਆਂ ਨੂੰ ਚਾਰ ਟੁੱਕੜਿਆਂ ‘ਚ ਕੱਟ ਲਓ।
- ਬਾਕੀ 6 ਨਿੰਬੂਆਂ ਦਾ ਰਸ ਕੱਢ ਲਓ।
- ਹੁਣ ਅਸੀਂ ਇੱਕ ਕੱਚ ਦੇ ਭਾਂਡੇ ‘ਚ ਇਹ ਕੱਟੇ ਹੋਏ ਨਿੰਬੂ, ਨਮਕ ਅਤੇ ਹਲਦੀ ਪਾਊਡਰ ਚੰਗੀ ਤਰ੍ਹਾਂ ਮਿਲਾ ਲਵਾਗੇਂ।
- ਹੁਣ ਇਕ ਕੱਚ ਦੇ ਭਾਂਡੇ ‘ਚ ਸਾਰੇ ਨਿੰਬੂ ਪਾ ਕੇ ਇਸ ‘ਚ ਹਰੀ ਮਿਰਚ ਵੀ ਪਾ ਦਿਓ ਅਤੇ ਨਾਲ ਹੀ ਨਿੰਬੂਆਂ ਦਾ ਰਸ ਵੀ ਪਾ ਦਿਓ।
- ਹੁਣ ਇਹ ਅਚਾਰ ਦੋ ਦਿਨ ‘ਚ ਤਿਆਰ ਹੋ ਜਾਵੇਗਾ ਅਤੇ 15 ਦਿਨ ਤੱਕ ਤੁਸੀਂ ਇਸ ਨੂੰ ਖਾ ਸਕਦੇ ਹੋ।