ਪਨੀਰ ਦੇ ਪਕੌੜੇ
ਪਦਾਰਥ
- ਕੱਦੂਕੱਸ ਕੀਤਾ ਪਨੀਰ 100 ਗ੍ਰਾਮ
- ਦੋ ਪਿਆਜ਼, ਦੁੱਧ ਅੱਧਾ ਕੱਪ
- ਬੇਸਣ ਅੱਧਾ ਕੱਪ
- ਥੋੜ੍ਹੀ ਜਿਹੀਆਂ ਧਨੀਏ ਦੀਆਂ ਪੱਤੀਆਂ
- ਲੂਣ ਅਤੇ ਪੀਸੀ ਲਾਲ ਮਿਰਚ
- ਲੋੜ ਅਨੁਸਾਰ ਘਿਓ ਜਾਂ ਤੇਲ
ਵਿਧੀ
- ਦੁੱਧ ਅਤੇ ਬੇਸਣ ਦਾ ਘੋਲ ਬਣਾ ਲਵੋ।
- ਘਿਓ ਨੂੰ ਛੱਡ ਕੇ ਬਾਕੀ ਸਾਮਾਨ ਇਸ ਵਿਚ ਮਿਲਾ ਦਿਓ।
- ਹੁਣ ਕੜਾਹੀ ਵਿਚ ਤੇਲ ਗਰਮ ਕਰ ਕੇ ਸਾਮਾਨ ਨੂੰ ਕੜਾਹੀ ਵਿਚ ਪਾ ਕੇ ਪਕੌੜੇ ਨੂੰ ਤਲ ਲਵੋ।