ਪਾਵ ਭਾਜੀ
ਪਦਾਰਥ
- ਗਾਜਰ-200 ਗ੍ਰਾਮ
- ਫੁੱਲਗੋਭੀ-100 ਗ੍ਰਾਮ
- ਹਰੇ ਮਟਰ-100 ਗ੍ਰਾਮ
- ਮੱਖਣ-100 ਗ੍ਰਾਮ
- ਅਦਰਕ-ਲਸਣ ਦੀ ਪੇਸਟ-1 ਟੇਬਲਸਪੂਨ
- ਪਿਆਜ਼-50 ਗ੍ਰਾਮ
- ਨਮਕ-1 ਟੀ-ਸਪੂਨ
- ਹਲਦੀ-1/2 ਟੀ-ਸਪੂਨ
- ਟਮਾਟਰ ਦੀ ਪੇਸਟ-100 ਗ੍ਰਾਮ
- ਜੀਰਾ ਪਾਊਡਰ-1 ਟੀ-ਸਪੂਨ
- ਗਰਮ ਮਸਾਲਾ-1 ਟੀ-ਸਪੂਨ
- ਪਾਣੀ-100 ਮਿਲੀਲੀਟਰ
- ਆਲੂ-150 ਗ੍ਰਾਮ
- ਸ਼ਿਮਲਾ ਮਿਰਚ-100 ਗ੍ਰਾਮ
- ਪਾਵ ਭਾਜੀ ਮਸਾਲਾ-1 ਟੇਬਲਸਪੂਨ
- ਪਾਵ-8
- ਬਟਰ-20 ਗ੍ਰਾਮ
ਵਿਧੀ
- ਗਾਜਰ, ਫੁੱਲਗੋਭੀ, ਆਲੂ ਅਤੇ ਮਟਰ ਉਦੋਂ ਤੱਕ ਉਬਾਲੋ, ਜਦੋਂ ਤੱਕ ਉਹ ਚੰਗੀ ਤਰ੍ਹਾਂ ਪੱਕ ਨਾ ਜਾਣ।
- ਹੁਣ ਫ੍ਰਾਈ ਪੈਨ ਵਿਚ ਮੱਖਣ ਪਾਓ, ਗਰਮ ਹੋ ਜਾਣ ‘ਤੇ ਅਦਰਕ, ਲਸਣ ਦੀ ਪੇਸਟ, ਪਿਆਜ਼ ਪਾ ਕੇ ਉਦੋਂ ਤੱਕ ਭੁੰਨੋ, ਜਦੋਂ ਤੱਕ ਉਹ ਭੂਰੇ ਰੰਗ ਦੇ ਨਾ ਹੋ ਜਾਣ।
- ਇਸ ਵਿਚ ਨਮਕ, ਹਲਦੀ, ਟਮਾਟਰ ਦੀ ਪੇਸਟ ਪਾਓ ਅਤੇ 3-4 ਮਿੰਟ ਤੱਕ ਪਕਾਓ। ਨਾਲ ਹੀ ਇਸ ਵਿਚ ਜੀਰਾ ਅਤੇ ਗਰਮ ਮਸਾਲਾ ਵੀ ਪਾਓ ਤੇ ਚੰਗੀ ਤਰ੍ਹਾਂ ਹਿਲਾ ਕੇ 2 ਮਿੰਟ ਤੱਕ ਪਕਾਓ।
- ਹੁਣ ਇਸ ਤੜਕੇ ‘ਚ ਉੱਬਲੀਆਂ ਸਬਜ਼ੀਆਂ ਪਾਓ ਅਤੇ ਚੰਗੀ ਤਰ੍ਹਾਂ ਮੈਸ਼ ਕਰ ਲਓ। ਫਿਰ ਇਸ ਵਿਚ ਪਾਣੀ ਪਾਓ ਅਤੇ ਇਸ ਨੂੰ ਚੰਗੀ ਤਰ੍ਹਾਂ ਪੱਕਣ ਦਿਓ।
- ਦੂਜੇ ਪਾਸੇ ਫ੍ਰਾਈ ਪੈਨ ਵਿਚ ਮੱਖਣ ਗਰਮ ਕਰੋ। ਪਾਵ ਕੱਢੋ ਅਤੇ ਬਟਰ ਨਾਲ ਪਾਵ ਨੂੰ ਚੰਗੀ ਤਰ੍ਹਾਂ ਸੇਕ ਲਓ। ਤੁਸੀ ਚਾਹੋ ਤਾਂ ਪਾਵ ਨੂੰ ਵਿਚਾਲਿਓਂ ਚਾਕੂ ਨਾਲ ਕੱਟ ਲਓ ਅਤੇ 2 ਚਮਚ ਭਾਜੀ ਭਰ ਲਓ।
- ਇਹ ਸਮੱਗਰੀ 4 ਤੋਂ 5 ਲੋਕਾਂ ਲਈ ਤਿਆਰ ਹੈ। ਬਸ ਗਰਮਾ-ਗਰਮ ਭਾਜੀ ਸਰਵ ਕਰੋ ਅਤੇ ਪਾਵ ਨਾਲ ਖਾਣ ਦਾ ਮਜ਼ਾ ਲਓ।