ਪਿਆਜ ਕਚੋਰੀ
ਪਦਾਰਥ
- 3 ਵੱਡੇ ਪਿਆਜ਼ ਕੱਟੇ ਹੋਏ
- ਮੈਦਾ 2 ਕੱਪ
- ਅੱਧਾ ਕੱਪ ਘਿਓ
- 1 ਚਮਚ ਜ਼ੀਰਾ
- ਛਟਾਂਕ ਭਰ ਹਿੰਗ
- 2 ਚਮਚ ਧਨੀਆ ਪਾਊਡਰ
- ਲੂਣ ਸੁਆਦ ਅਨੁਸਾਰ
- 5 ਤੋਂ 6 ਲੱਸਣ ਕੱਟੇ ਹੋਏ
- ਅਦਰਕ ਬਰੀਕ ਕੱਟਿਆ ਹੋਇਆ
- 2 ਤੋਂ 3 ਬਾਰੀਕ ਕੱਟੀਆਂ ਹੋਈਆਂ ਹਰੀਆਂ ਮਿਰਚਾਂ
- ਇਕ ਚਮਚ ਲਾਲ ਮਿਰਚ ਪਾਊਡਰ
- ਕੱਟਿਆ ਹੋਇਆ ਹਰਾ ਧਨੀਆ
- ਤੇਲ
ਵਿਧੀ
- ਕੜਾਹੀ ਵਿਚ ਤੇਲ ਗਰਮ ਕਰੋ, ਇਸ ਵਿਚ ਜ਼ੀਰਾ, ਹਿੰਗ ਅਤੇ ਧਨੀਆ ਪਾ ਕੇ ਅੱਧੇ ਮਿੰਟ ਤੱਕ ਭੁੰਨੋ
- ਹੁਣ ਇਸ ਵਿਚ ਕੱਟਿਆ ਹੋਇਆ ਪਿਆਜ਼, ਲੱਸਣ, ਅਦਰਕ, ਹਰੀ ਮਿਰਚ, ਲਾਲ ਮਿਰਚ ਪਾਊਡਰ, ਨਮਕ ਪਾ ਕੇ ਫਿਰ ਤੋਂ ਭੁੰਨੋਂ
- ਇਸ ਮਿਸ਼ਰਣ ਨੂੰ ਠੰਡਾ ਹੋਣ ਦੇ ਲਈ ਰੱਖ ਦਿਓ।
- ਦੂਸਰੇ ਭਾਂਡੇ ਵਿਚ ਮੈਦੇ ਵਿਚ ਪਾਣੀ ਮਿਲਾ ਕੇ ਗੁੰਨੋ ਅਤੇ ਗਿੱਲੇ ਕੱਪੜੇ ਨਾਲ ਢੱਕ ਦਿਓ।
- 15 ਮਿੰਟ ਬਾਅਦ ਆਟੇ ਦੀਆਂ ਛੋਟੀਆਂ-ਛੋਟੀਆਂ ਪੇੜੀਆਂ ਬਣਾ ਕੇ ਵੇਲੋ, ਵੇਲੀਆਂ ਹੋਈ ਪੂਰੀ ਉਤੇ ਪਿਆਜ ਦਾ ਮਸਾਲਾ ਪਾ ਕੇ ਬੰਦ ਕਰ ਦਿਓ ਅਤੇ ਹੱਥ ਨਾਲ ਹਲਕਾ ਦਬਾ ਕੇ ਕੜਾਹੀ ਵਿਚ ਤਲੋ।
- ਇਸ ਨੂੰ ਹਰੀ ਚਟਨੀ ਚੱਟਣੀ ਨਾਲ ਗਰਮਾ-ਗਰਮ ਪਰੋਸੇ