Best Punjabi Recipes “ਪਿਆਜ ਦਾ ਆਚਾਰ”, “Onion Pickle”, Recipes of Punjab, Punjabi Pickle Recipes in Punjabi.

ਪਿਆਜ ਦਾ ਆਚਾਰ

ਪਦਾਰਥ

  • ਛੋਟਾ ਪਿਆਜ- ਅਧਾ ਕਿਲੋ
  • ਨਮਕ[ਲੂਣ]- ਦੋ ਚਮਚ
  • ਲਾਲ ਮਿਰਚ- ਡੇਢ ਚਮਚ
  • ਹਲਦੀ- ਡੇਢ ਚਮਚ
  • ਰਾਈ- ਪੀਸ ਕੇ ਪੰਜ ਚਮਚ
  • ਗਰਮ ਮਸਾਲਾ- ਦੋ ਚਮਚ[ਮੋਟਾ ਪੀਸ ਕੇ]
  • ਸਰੋ ਦਾ ਤੇਲ- ਦੋ ਸੋ ਗ੍ਰਾਮ

ਵਿਧੀ

  • ਪਿਆਜ ਲੈ ਕੇ ਛਿਲ ਲੋ ,ਇਸ ਦੇ ਚਾਰ ਜਾ ਛੇ ਟੁਕੜੇ ਕਰੋ ਪਰ ਨੀਚੇ ਤੋ ਜੁੜੇ ਰਹਿਣ।
  • ਇਹ ਪਿਆਜ ਧੁਪ ਵਿਚ ਦੋ ਘੰਟੇ ਰਖੋ।
  • ਇਕ ਡੋਗੇ ਵਿਚ ਸਰੋ ਦਾ ਤੇਲ ਪਾਵੋ ਇਸ ਵਿਚ ਹੀ ਸਾਰੇ ਉਪਰ ਲੀਖੇ ਮਸਾਲੇ ਪਾਵੋ ਤੇ ਚੰਗੀ ਤਰਾ ਹਿਲਾ ਲੋ।
  • ਪਿਆਜ ਜੋ ਧੁਪ ਵਿਚ ਰਖੇ ਸਨ ਚਕ ਲੋ ਤੇ ਉਸ ਦੇ ਕਟ ਵਿਚ ਇਹ ਮਸਾਲਾ ਭਰਦੇ ਜਾਵੋ।
  • ਮਰਤਬਾਨ ਵਿਚ ਆਰਾਮ ਨਾਲ ਰਖਦੇ ਜਾਵੋ।ਇਸ ਨੂੰ ਧੁਪ ਵਿਚ ਰਖੋਪੂਰਾ ਇਕ ਦਿਨ।
  • ਇਕ ਦਿਨ ਬਾਦ ਦੋ ਕੜਛੀਆ ਸਰੋ ਦਾ ਤੇਲ ਹੋਰ ਪਾ ਲੋ।
  • ਫਿਰ ਇਸ ਨੂੰ ਦੋ ਦਿਨ ਹੋਰ ਧੁਪ ਵਿਚ ਰਖੋ।
  • ਇਸ ਆਚਾਰ ਨੂ ਬਣਨ ਵਿਚ ਤਿੰਨ ਦਿਨ ਲਗਦੇ ਹਨ।
  • ਜਦੋ ਪਿਆਜ ਖਤਮ ਹੋ ਜਾਣ ਤਾ ਦੁਬਾਰਾ ਪਿਆਜ ਕਟ ਕੇ ਇਸ ਮਸਾਲੇ ਵਿਚ ਚੰਗੀ ਤਰਾ ਮਿਲਾ ਕੇ ਪਾ ਲੋ।
  • ਇਹ ਆਚਾਰ ਅਠ -ਦਸ ਦਿਨ ਹੀ ਚਲਦਾ ਹੈ।
  • ਗਰਮੀਆ ਵਿਚ ਇਹ ਆਚਾਰ ਗਰਮੀ ਤੇ ਹੈਜਾ ਤੋ ਬਚਾਉਦਾ ਹੈ।

Leave a Reply