ਪਿਆਜ਼ ਡੋਸਾ
ਪਦਾਰਥ
- 1 ਕੱਪ ਸੂਜੀ
- 1 ਕੱਪ ਚੌਲ਼ਾ ਦਾ ਆਟਾ
- 1/4 ਕੱਪ ਮੈਦਾ
- 1 ਚਮਚ ਜ਼ੀਰਾ
- 1 ਬਾਰੀਕ ਕੱਟਿਆ ਹੋਇਆ ਪਿਆਜ਼
- 5-6 ਸਾਬਤੀਆਂ ਕਾਲੀਆਂ ਮਿਰਚਾਂ
- 1 ਬਾਰੀਕ ਕੱਟੀ ਹੋਈ ਹਰੀ ਮਿਰਚ
- 8-10- ਕੜੀ ਪੱਤੇ
- ਸੁਆਦ ਮੁਤਾਬਕ ਲੂਣ
- 2 ਚਮਚ ਤੇਲ
ਵਿਧੀ
- ਇੱਕ ਬਾਊਲ ‘ਚ ਸੂਜੀ, ਚੌਲ਼ਾ ਦਾ ਆਟਾ, ਮੈਦਾ, ਲੂਣ ਅਤੇ ਪਾਣੀ ਨੂੰ ਪਾ ਕੇ ਇਨ੍ਹਾਂ ਦਾ ਘੋਲ ਤਿਆਰ ਕਰ ਲਓ।
- ਤਿਆਰ ਘੋਲ ‘ਚ ਬਾਰੀਕ ਕੱਟੀ ਹੋਈ ਹਰੀ ਮਿਰਚ, ਜ਼ੀਰਾ, ਕਾਲੀਆਂ ਮਿਰਚਾਂ ਦੇ ਦਾਣੇ ਅਤੇ ਕੜੀ ਪੱਤੇ ਪਾ ਕੇ ਚੰਗੀ ਤਰ੍ਹਾਂ ਮਿਲਾਓ।
- ਜੇਕਰ ਘੋਲ ਗਾੜ੍ਹਾ ਹੈ ਤਾਂ ਉਸ ‘ਚ ਥੋੜ੍ਹਾ ਜਿਹਾ ਪਾਣੀ ਹੋਰ ਪਾਓ ਅਤੇ ਸੁਆਦ ਮੁਤਾਬਕ ਲੂਣ ਪਾਓ।
- ਇੱਕ ਨਾਨ ਸਟਿੱਕ ਪੈਨ ਜਾਂ ਫਿਰ ਡੋਸਾ ਸਟੈਂਡ ਨੂੰ ਗਰਮ ਕਰੋ ਅਤੇ ਉਸ ‘ਤੇ ਥੋੜ੍ਹਾ ਜਿਹਾ ਪਾਣੀ ਛਿੜਕੋ।
- ਜਦੋਂ ਪਾਣੀ ਸੁੱਕ ਜਾਵੇ ਤਾਂ ਉਸ ‘ਤੇ ਪਤਲੇ ਘੋਲ ਨੂੰ ਗੋਲਾਈ ਆਕਾਰ ‘ਚ ਫੈਲਾਓ।
- ਹੁਣ ਡੋਸੇ ‘ਤੇ ਕੱਟੇ ਹੋਏ ਪਿਆਜ਼ ਫੈਲਾਓ ਅਤੇ ਇਸ ਦੇ ਕਿਨਾਰਿਆਂ ‘ਤੇ ਤੇਲ ਲਗਾਓ। ਇਸ ਤੋਂ ਬਾਅਦ ਘੱਟ ਸੇਕ ‘ਤੇ ਡੋਸੇ ਨੂੰ ਪਕਾਓ।
- ਜਦੋਂ ਡੋਸਾ ਕੁਰਕੁਰਾ ਹੋਣ ਲੱਗੇ ਤਾਂ ਇਸ ਨੂੰ ਸਾਈਡ ਤੋਂ ਮੋੜ ਲਵੋ ਅਤੇ ਪਲੇਟ ‘ਚ ਕੱਢ ਕੇ ਰੱਖ ਲਓ।
- ਇਸੇ ਤਰ੍ਹਾਂ ਬਾਕੀ ਘੋਲ ਤੋਂ ਡੋਸੇ ਤਿਆਰ ਕਰ ਲਓ।
- ਤਿਆਰ ਡੋਸਿਆਂ ਨੂੰ ਨਾਰੀਅਲ ਦੀ ਚਟਨੀ ਅਤੇ ਰਸਮ ਦੇ ਨਾਲ ਗਰਮਾ-ਗਰਮ ਸਰਵ ਕਰੋ।