ਬੈਂਗਨ ਦੇ ਪਕੌੜੇ
ਪਦਾਰਥ
- ਵੱਡਾ ਬੈਂਗਨ-1
- ਬੇਸਨ- 1 ਕਪ
- ਚਾਵਲ ਦਾ ਆਟਾ-1/2 ਕਪ
- ਲਾਲ ਮਿਰਚ-1/4
- ਅਜਵਾਈਨ-ਟੀ.ਚਮਚ
- ਹੀਂਗ- 1 ਚੁਟਕੀ
- ਥੋੜ੍ਹਾ ਜਿਹਾ ਲਸਣ
- ਨੀਬੂ ਦਾ ਰਸ- 1 ਚਮਚ
- ਹਲਦੀ-1/4
- ਤਲਣ ਲਈ ਤੇਲ
- ਨਮਕ ਸੁਆਦ ਅਨੁਸਾਰ
ਵਿਧੀ
- ਸਭ ਤੋਂ ਪਹਿਲਾਂ ਬੈਂਗਨ ਨੂੰ ਚੰਗੀ ਤਰ੍ਹਾਂ ਧੋ ਕੇ ਗੋਲ-ਗੋਲ ਪੀਸ ਕਟ ਲਓ।
- ਹੁਣ ਬੇਸਨ ‘ਚ ਚੌਲਾ ਦਾ ਆਟਾ, ਹੀਂਗ, ਨਮਕ, ਅਜਵਾਈਨ ਪਾ ਕੇ ਪਕੌੜਿਆਂ ਦਾ ਘੋਲ ਤਿਆਰ ਕਰਕੇ ਚੰਗੀ ਤਰ੍ਹਾਂ ਮਿਲਾ ਲਓ।
- ਫਿਰ ਲਾਲ ਮਿਰਚ, ਲਸਣ, ਨਮਕ, ਨਿੰਬੂ ਦਾ ਰਸ ਮਿਲਾ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਘੋਲ ਕੇ ਚੰਗੀ ਤਰ੍ਹਾਂ ਮਿਲਾ ਲਓ। ਹੁਣ ਕੜਾਹੀ ‘ਚ ਤੇਲ ਗਰਮ ਕਰ ਲਓ।
- ਬੈਂਗਨ ਦਾ ਇਕ-ਇਕ ਪੀਸ ਲੈ ਕੇ ਬੇਸਨ ਦੇ ਘੋਲ ‘ਚ ਪਾ ਕੇ ਗਰਮ ਤੇਲ ‘ਚ ਕੁਰਕੁਰੇ ਸੁਨਹਰੇ ਹੋਣ ਤੱਕ ਪਕੌੜੇ ਤਲ ਲਓ।
- ਗਰਮਾ-ਗਰਮ ਪਕੌੜਿਆਂ ਨੂੰ ਟੋਮੈਟੋ ਸੋਸ ਨਾਲ ਪੇਸ਼ ਕਰ ਸੁਆਦ ਨਾਲ ਖਾਓ।