ਮਟਰ ਪੁਲਾਵ
ਪਦਾਰਥ
- 1 ਕੱਪ ਚਾਵਲ
- 1 ਕੱਪ ਮਟਰ ਦੇ ਦਾਣੇ
- 1 ਪਿਆਜ (ਕੱਟਿਆ ਹੋਇਆ)
- 1 ਤੇਜ਼ਪੱਤਾ
- ਅੱਧਾ ਚਮਚ ਜੀਰਾ
- 1 ਮੋਟੀ ਇਲਾਇਚੀ
- 3-4 ਲੌਂਗ
- 3-4 ਕਾਲੀ ਮਿਰਚ
- 1 ਚਮਚ ਹਰਾ ਧਨੀਆ (ਬਾਰੀਕ ਕੱਟਿਆ)
- ਨਮਕ (ਸਵਾਦ ਅਨੁਸਾਰ)
ਵਿਧੀ
- ਚਾਵਲ ਨੂੰ ਧੋ ਕੇ ਅੱਧੇ ਘੰਟੇ ਲਈ ਪਾਣੀ ‘ਚ ਭਿਓ ਕੇ ਰੱਖ ਦਿਓ।
- ਇਕ ਕੜਾਹੀ ‘ਚ ਤੇਲ ਗਰਮ ਕਰੋ ਅਤੇ ਤੇਲ ਗਰਮ ਹੋਣ ‘ਤੇ ਉਸ ‘ਚ ਮੋਟੀ ਇਲਾਇਚੀ, ਕਾਲੀ ਮਿਰਚ ਅਤੇ ਲੌਂਗ ਪਾ ਕੇ ਚੰਗੀ ਤਰ੍ਹਾਂ ਭੁੰਨੋ। ਹੁਣ ਇਸ ‘ਚ ਜੀਰਾ ਅਤੇ ਪਿਆਜ਼ ਪਾ ਕੇ ਦਿਓ। ਪਿਆਜ਼ ਨੂੰ ਗੁਲਾਬੀ ਹੋਣ ਤੋਂ ਬਾਅਦ ਉਸ ‘ਚ ਮਟਰ ਧੋ ਕੇ ਪਾਓ ਅਤੇ ਸਵਾਦ ਅਨੁਸਾਰ ਨਮਕ ਪਾਓ।
- ਜੇਕਰ ਕੁੱਕਰ ‘ਚ ਬਣਾ ਰਹੇ ਹੋ ਤਾਂ ਇਕ ਕੱਪ ਪਾਣੀ ਪਾਓ। ਕਿਉਂਕਿ ਕੜਾਹੀ ‘ਚ ਬਣਾਉਣ ਲਈ ਚਾਵਲਾਂ ਤੋਂ ਦੋਗੁਣਾ ਪਾਣੀ ਪਾਉਂਦੇ ਹਾਂ।
- ਗਰਮਾਗਰਮ ਪੁਲਾਵ ਤਿਆਰ ਹੈ। ਇਸ ਨੂੰ ਹਰੇ ਧਨੀਏ ਨਾਲ ਸਜਾਓ ਅਤੇ ਪਰੋਸੋ।