ਮਸਰੂਮ ਕਬਾਬ [ਖੁੰਬਾ ਦਾ ਕਬਾਬ]
ਪਦਾਰਥ
- ਮਸਰੂਮ- ੫-੬ ਦਾਣੇ
- ਪਿਆਜ- 1 [ਚਾਰ ਟੁਕੜੇ ਕਰ ਕੇ]
- ਸਿਮਲਾ ਮਿਰਚ- 1 [ਬਿਨਾ ਬੀਜ ਤੋ,ਛੋਟੇ ਟੁਕੜੇ ਕਰੋ]
- ਟਮਾਟਰ- 2-3 [ਬੀਜ ਨਿਕਾਲ ਕੇ ਤੇ ਰਸ ਵੀ]
- ਦਹੀ- ਬਿਨਾ ਪਾਣੀ ਵਾਲਾ [ਸਖਤ ਹੋਵੇ]
- ਹਰੀ ਮਿਰਚ- 1 ਚਮਚ [ਪੇਸਟ]
- ਲਸਣ- ਅਧਾ ਚਮਚ [ਪੇਸਟ]
- ਅਦਰਕ- ਅਧਾ ਚਮਚ [ਪੇਸਟ]
- ਨਮਕ- 2 ਚੁਟਕੀ
- ਨਿੰਬੂ ਰਸ- 2 ਚਮਚ
- ਅੋਲਿਵ ਅੋਏਲ- 4 ਚਮਚ
- ਟੁਥਪੀਕ- 10-12
- ਲਾਲ ਮਿਰਚ- 1 ਚਮਚ [ਪਾਉਡਰ]
ਵਿਧੀ
- ਇਕ ਡੋਗੇ ਵਿਚ ਦਹੀ,ਉਪਰ ਲਿਖੇ ਮਸਾਲੇ ਪਾਵੋ।
- ਮਸਰੂਮ ਧੋ ਕੇ ਦੋ ਟੁਕੜੇ ਕਰੋ,ਪਿਆਜ ਦੀਲੇਅਰ [ਫਾੜੀ.ਜਾ ਖੋਲ ਕੇ],ਕਟੀ ਸਿਮਲਾ ਮਿਰਚ,ਕਟਿਆ ਟਮਾਟਰ ਪਾ ਕੇ ਚੰਗੀ ਤਰਾ ਮਿਕਸ ਕਰੋ।
- ਮਸਰੂਮ ਟੁਟੇ ਨਹੀ।ਪਰ ਨਿੰਬੂ ਦਾ ਰਸ ਨਾ ਪਾਣਾ।
- ਸਭ ਕੁਝ ਮੈਰੀਨੇਟ ਹੋ ਜਾਏ ਇਸ ਲਈ ਇਸ ਨੂੰ 1੫-20 ਮਿੰਟ ਲਈ ਫਰਿਜ ਵਿਚ ਰਖੌ।
- ਟੂਥ ਪੀਕ ਲੋ ਇਕ ਇਕ ਟੁਕੜਾ ਹਰੇਕ ਦਾ ਲਗਾ ਲੋ।
- ਤਵਾ ਗਰਮ ਕਰੋ,ਉਸ ਉਪਰ ਘਿਉਪਾ ਲੋ ਫਿਰ ਟੂਥਪੀਕ ਰਖੌ,ਫਿਰ ਇਸ ਦੇ ਉਪਰ ਥੌੜਾ ਥੌੜਾ ਘਿਉ ਪਾ ਲੋ।
- ਪਕਾ ਲੋ,ਜੇ ਲੋੜ ਪਵੇ ਤਾ ਘਿਉ ਥੌੜਾ ਹੋਰ ਪਾ ਲੋ।
- ਪਕ ਜਾਏ ਤਾ ਪਲੇਟ ਵਿਚ ਨਿਕਾਲੋ ਪਰ ਆਰਾਮ ਨਾਲ।
- ਉਪਰ ਨਿੰਬੂ ਦਾ ਰਸ ਪਾ ਦਿਉ ਹਰੇਕ ਦੇ ਉਪਰ।
- ਆਪਣੀ ਮਰਝੀ ਨਾਲ ਪਰੋਸ ਸਕਦੇ ਹੋ।