ਓਟਸ ਮੂੰਗ ਦਾਲ ਦੀ ਟਿੱਕੀ
ਪਦਾਰਥ
- ਅੱਧਾ ਕੱਪ ਪੀਲੀ ਮੂੰਗ ਦਾਲ
- ਅੱਧ ਕੱਪ ਓਟਸ
- 2 ਟੀਸਪੂਨ ਤਾਜ਼ਾ ਦਹੀਂ
- 6 ਚੱਮਚ ਪਿਆਜ ਕੱਦੂਕੱਸ ਕੀਤਾ ਹੋਇਆ
- ਅੱਧਾ ਚੱਮਚ ਬਾਰੀਕ ਕੱਟੀ ਹਰੀ ਮਿਰਚ
- 2 ਚੱਮਚ ਚਾਟ ਮਸਾਲਾ
- 2 ਚੱਮਚ ਲਾਲ ਮਿਰਚ ਪਾਊਡਰ
- 1/4 ਛੋਟਾ ਚੱਮਚ ਗਰਮ ਮਸਾਲਾ
- 1/4 ਚੱਮਚ ਹਲਦੀ ਪਾਊਡਰ
- 1 ਚੱਮਚ ਅਦਰਕ-ਲਸਣ ਦਾ ਪੇਸਟ
- 2 ਚੱਮਚ ਬਾਰੀਕ ਕੱਟਿਆ ਹੋਇਆ ਹਰਾ ਧਨੀਆ
- ਨਮਕ ਸਵਾਦ ਅਨੁਸਾਰ
- 2 ਟੀਸਪੂਨ ਤੇਲ।
ਵਿਧੀ
- ਮੂੰਗ ਦੀ ਦਾਲ ਨੂੰ ਧੋ ਕੇ ਸਾਫ ਕਰ ਲਓ ਅਤੇ ਉਦੋਂ ਤੱਕ ਉਬਾਲੋ, ਜਦੋਂ ਤੱਕ ਕਿ ਇਹ ਚੰਗੀ ਤਰ੍ਹਾਂ ਗਲ ਨਾ ਜਾਵੇ।
- ਫਿਰ ਦਾਲ ਨੂੰ ਛਾਣ ਕੇ ਮਿਕਸੀ ‘ਚ ਦੜਦੜੀ ਪੀਸ ਕੇ ਪੇਸਟ ਬਣਾ ਲਓ।
- ਇਸ ਪੇਸਟ ਨੂੰ ਇਕ ਕਟੋਰੇ ‘ਚ ਕੱਢ ਲਓ ਅਤੇ ਸਾਰੀ ਸਮੱਗਰੀ ਇਕੱਠੀ ਮਿਲਾ ਲਓ।
- ਹੁਣ ਇਸ ਨੂੰ 12 ਟਿੱਕੀਆਂ ‘ਚ ਵੰਡ ਲਓ ਅਤੇ ਇਕ ਨਾਨ ਸਟਿਕ ਤਵੇ ‘ਤੇ ਥੋੜ੍ਹਾ ਜਿਹਾ ਤੇਲ ਪਾ ਕੇ ਟਿੱਕੀਆਂ ਨੂੰ ਚੰਗੀ ਤਰ੍ਹਾਂ ਪਕਾਓ।
- ਟਿੱਕੀਆਂ ਦੋਵੇਂ ਪਾਸਿਓ ਪਕਾਓ। ਜੇ ਲੋੜ ਪਵੇ ਤਾਂ ਹੋਰ ਤੇਲ ਲਗਾ ਸਕਦੇ ਹੋ।
- ਜਦੋਂ ਸੁਨਹਿਰੀ ਹੋ ਜਾਣ ਤਾਂ ਇਨ੍ਹਾਂ ਨੂੰ ਪਲੇਟ ‘ਚ ਕੱਢੋ ਅਤੇ ਹਰੀ ਚੱਟਨੀ ਨਾਲ ਸਰਵ ਕਰੋ।