ਮੂੰਗ ਮੇਥੀ ਦੇ ਪਕੌੜੇ
ਪਦਾਰਥ
- ਭਿੱਜੀ ਹੋਈ ਮੂੰਗ ਦਾਲ- 1 ਕੱਪ
- ਮੇਥੀ ਪੱਤਾ- 1 ਛੋਟਾ ਗੁੱਛਾ
- ਪਿਆਜ਼- 1
- ਨਮਕ ਸੁਆਦ ਅਨੁਸਾਰ
- ਅਦਰਕ ਅਤੇ ਹਰੀ ਮਿਰਚ ਦਾ ਪੇਸਟ
- ਹੀਂਗ- 1 ਚੁਟਕੀ
- ਤੇਲ ਤੱਲਣ ਲਈ
ਵਿਧੀ
- ਸਭ ਤੋਂ ਪਹਿਲਾਂ ਭਿੱਜੀ ਹੋਈ ਮੂੰਗ ਦਾਲ ਨੂੰ ਛਾਨ ਕੇ ਇਕ ਕਟੋਰੇ ‘ਚ ਰੱਖ ਲਓ।
- ਪਿਆਜ਼ ਅਤੇ ਮੇਥੀ ਨੂੰ ਬਾਰੀਕ ਕੱਟੋ ਅਤੇ ਮੂੰਗ ਦਾਲ ਮਿਕਸ ਕਰੋ। ਫਿਰ ਨਮਕ, ਅਦਰਕ, ਮਿਰਚ ਦਾ ਪੇਸਟ, ਹੀਂਗ ਪਾ ਕੇ ਮਿਕਸ ਕਰੋ।
- ਕੜਾਈ ‘ਚ ਤੇਲ ਗਰਮ ਕਰੋ, ਉਸ ‘ਚ ਮੂੰਗ ਦਾਲ ਦੇ ਪਕੌੜੇ ਬਣਾ ਕੇ ਪਾਓ। ਇਸ ਨੂੰ ਮੀਡੀਅਮ ਸੇਕ ‘ਤੇ ਤੱਲ ਲਓ ਅਤੇ ਕੁਰਕਰੇ ਹੋਣ ਤੋਂ ਬਾਅਦ ਛਾਨ ਕੇ ਕੱਢ ਲਓ।
- ਫਿਰ ਇਸ ਨੂੰ ਬਣਾ ਕੇ ਪੇਪਰ ਨੈਪਕਿਨ ‘ਤੇ ਰੱਖੋ ਅਤੇ ਫਿਰ ਗਰਮਾ ਗਰਮ ਚਾਹ ਦੇ ਨਾਲ ਖਾਓ।