ਮੈਦਾ ਕਚੋਰੀ
ਪਦਾਰਥ
- ਮੈਦਾ 2 ਕੱਪ
- ਨਮਕ 1/4 ਕੱਪ ਵੱਡਾ ਚਮਚ
- ਖਾਣ ਵਾਲਾ ਸੋਢਾ ਚੁਟਕੀ ਭਰ
- ਅਜਵਾਇਣ 1/4 ਚਮਚ
- ਕਲੌਂਜੀ 1/4 ਵੱਡਾ ਚਮਚ
- ਘਿਓ ਮੋਇਨ ਦੇ ਲਈ
- ਜ਼ੀਰਾ 1/2 ਚਮਚ
- ਸੱਤੂ 1/2 ਕੱਪ ਹਿੰਗ ਚੁਟਕੀ ਭਰ
- ਕਲੌਂਜੀ 1/4 ਚਮਚ
- ਨਮਕ ਸਵਾਦ ਅਨੁਸਾਰ
- ਖਾਣ ਵਾਲਾ ਸੋਢਾ ਚੁਟਕੀ ਭਰ
- ਨਿੰਬੂ ਦਾ ਰਸ 2 ਵੱਡੇ ਚਮਚ
- ਸਰ੍ਹੌਂ ਦਾ ਤੇਲ 2 ਵੱਡੇ ਚਮਚ
- ਲਸਣ 5 ਤੁਰੀਆਂ
- ਹਰੀ ਮਿਰਚ 2
ਵਿਧੀ
- ਮੈਦਾ, ਨਮਕ, ਸਾਰਿਆਂ ਨੂੰ ਇਕੋ ਵਾਰ ਪਰਾਤ ਵਿਚ ਛਾਣ ਲਵੋ।
- ਹੁਣ ਮੋਇਨ ਪਾ ਕੇ ਚੰਗੀ ਤਰ੍ਹਾਂ ਮਿਲਾਓ ਅਤੇ ਥੋੜ੍ਹਾ ਪਾਣੀ ਪਾ ਕੇ ਚੰਗੀ ਤਰ੍ਹਾਂ ਗੁੰਨ ਲਓ।
- ਫਿਰ ਗਿੱਲੇ ਕੱਪੜੇ ਨਾਲ ਢਕ ਕੇ 10 ਮਿੰਟ ਤੱਕ ਰੱਖ ਦਿਓ।
- ਥੋੜ੍ਹੇ ਜਿਹੇ ਤੇਲ ਨੂੰ ਹੱਥਾਂ ‘ਤੇ ਲਾ ਕੇ ਗੁੰਨੇ ਹੋਏ ਆਟੇ ਨੂੰ ਇਕ ਵਾਰ ਫਿਰ ਗੁੰਨ੍ਹ ਲਵੋ।
- ਭਰਵੇਂ ਸਮਾਨ ਨੂੰ ਹੱਥਾਂ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਥੋੜ੍ਹੇ ਪਾਣੀ ਦੇ ਛਿੱਟੇ ਦੇ ਕੇ ਭੁਰਭੁਰਾ ਜਿਹਾ ਕਰ ਲਵੋ।
- ਗੁੰਨ੍ਹੇ ਹੋਏ ਆਟੇ ਦੀਆਂ ਛੋਟੀਆਂ ਛੋਟੀਆਂ ਕੋਲੀਆਂ ਬਣਾ ਕੇ ਭਰਨ ਵਾਲਾ ਸਮਾਨ ਇਸ ਵਿਚ ਭਰ ਦਿਓ।
- ਹੁਣ ਭਰੀ ਹੋਈ ਕੌਲੀ ਦੀ ਛੋਟੀ ਤੇ ਮੋਟੀ ਕਚੋਰੀ ਵੇਲੋ। ਕੜਾਹੀ ਵਿਚ ਰਿਫਾਈਂਡ ਗਰਮ ਕਰਕੇ ਇਨ੍ਹਾਂ ਕਚੋਰੀਆਂ ਨੂੰ ਹਲਕੇ ਗੁਲਾਬੀ ਹੋਣ ਤੱਕ ਤਲੋ।
- ਸੁਨਹਿਰੀ ਹੋਣ ਤੱਕ ਹਲਕੀ ਅੱਗ ‘ਤੇ ਤਲ ਕੇ ਕੱਢ ਲਓ। ਪੁਦੀਨੇ, ਧਨੀਏ ਦੀ ਚਟਨੀ ਨਾਲ ਗਰਮਾ-ਗਰਮ ਪਰੋਸੋ .