ਰਾਜ ਕਚੌੜੀ
ਪਦਾਰਥ
- 1 ਕੱਪ ਮੈਦਾ
- 1/6 ਛੋਟਾ ਚਮਚ ਬੇਕਿੰਗ ਸੋਡਾ
- ਸਵਾਦ ਅਨੁਸਾਰ ਨਮਕ
- ਤੇਲ ਜ਼ਰੂਰਤ ਅਨੁਸਾਰ
- ਕਚੌੜੀ ਭਰਨ ਲਈ ਸਮੱਗਰੀ
- 1 ਕੱਪ ਉਬਲੇ ਹੋਏ ਕਾਬਲੀ ਛੋਲੇ
- 2 ਉਬਲੇ ਹੋਏ ਆਲੂ
- 1 ਕੱਪ ਬੂੰਦੀ
- 10 ਪਾਪੜੀਆਂ
- 1 ਕੱਪ ਦਹੀਂ
- ਹਰੀ ਚਟਨੀ
- ਮਿੱਠੀ ਚਟਨੀ
- ਸੇਂਵੀਆਂ ਜ਼ਰੂਰਤ ਅਨੁਸਾਰ
- ਲਾਲ ਮਿਰਚ ਪਾਊਡਰ
- ਲੂਣ ਜ਼ਰੂਰਤ ਅਨੁਸਾਰ
- ਚਾਟ ਮਸਾਲਾ
- ਹਰਾ ਧਨੀਆ
ਵਿਧੀ
- ਸਭ ਤੋਂ ਪਹਿਲਾਂ ਇਕ ਕੱਪ ਮੈਦੇ ਵਿਚ ਸੂਜੀ, ਲੂਣ, ਬੇਕਿੰਗ ਸੋਡਾ, ਇਕ ਚਮਚ ਤੇਲ ਪਾ ਕੇ ਆਟਾ ਗੁੰਨ੍ਹ ਲਓ।
- ਹੁਣ ਇਕ ਕੜਾਹੀ ਵਿਚ ਤੇਲ ਗਰਮ ਕਰ ਲਓ। ਆਟਾ ਲੈ ਕੇ ਇਕ ਪੇੜਾ ਗੋਲ ਕਰ ਲਓ ਅਤੇ ਸੁੱਕੇ ਆਟੇ ਨਾਲ ਲਪੇਟ ਕੇ ਵੇਲ ਲਓ।
- ਇਸਨੂੰ ਗਰਮ ਤੇਲ ਵਿਚ ਪਾ ਕੇ ਤਲੋ। ਜਦ ਇਹ ਸੁਨਹਿਰਾ ਹੋ ਜਾਵੇ ਤਾਂ ਇਸ ਨੂੰ ਕੱਢ ਲਓ। ਇਸੇ ਤਰ੍ਹਾਂ ਸਾਰੀਆਂ ਕਚੌੜੀਆਂ ਤਲ ਲਓ।
- ਹੁਣ ਉਬਲੇ ਹੋਏ ਆਲੂਆਂ ਨੂੰ ਛਿੱਲ ਕੇ ਟੁੱਕੜੇ ਕੱਟ ਲਓ।ਕਚੋੜੀ ਨੂੰ ਵਿਚੋਂ ਤੋੜ ਲਓ। ਹੁਣ ਇਸ ਵਿਚ ਦਹੀਂ ਭੱਲੇ ਦੇ ਛੋਟੇ-ਛੋਟੇ ਟੁਕੜੇ ਪਾਓ।
- ਬਾਅਦ ਵਿਚ ਇਸ ਵਿਚ ਪਾਪੜੀ, ਆਲੂ, ਕਾਬਲੀ ਛੋਲੇ, ਲੂਣ, ਬੂੰਦੀ, ਲਾਲ ਮਿਰਚ, ਚਾਟ ਮਸਾਲਾ, ਦਹੀਂ, ਹਰੀ ਮਿਰਚ, ਸੇਂਵੀਆਂ, ਅਨਾਰ ਦੇ ਦਾਣੇ, ਧਨੀਏ ਦੇ ਪੱਤੇ ਪਾ ਦਿਓ।
- ਲਓ ਜੀ, ਤਪਹਾਡੀ ਰਾਜ ਕਚੋੜੀ ਤਿਆਰ ਹੈ। ਇਸਨੂੰ ਸਭ ਨੂੰ ਖੁਆ ਕੇ ਵਾਹ-ਵਾਹ ਸੁਣੋ।