ਲੈਮਨ ਰਾਇਸ
ਪਦਾਰਥ
• ਬਾਸਮਤੀ ਚਾਵਲ– ੩ ਕਪ
• ਪਾਣੀ– ੫ ਕਪ ਪਾਣੀ
• ਰਿਫਾਇੰਡ – ੨ ਚਮਚ
• ਪੀਲੀ ਰਾਈ– ੨ ਚਮਚ
• ਤੇਜ ਪਤਾ– ੧
• ਲੋੰਗ– ੪
• ਦਾਲਚੀਨੀ– ੧” ਦਾ ਟੁਕੜਾ
• ਹਲਦੀ ਪਾਉਡਰ– ਚੁਟਕੀ
• ਨਿੰਬੂ ਦਾ ਛਿਲਕਾ– ੧[ ਕਦੂਕਸ}
• ਨਮਕ– ਸੁਆਦ ਅਨੁਸਾਰ
• ਨਾਰੀਅਲ– ਕਦੂਕਸ ਸਿਰਫ ਸਜਾਣ ਲਈ
• ਹਰਾ ਧਨੀਆ– ਅਧਾ ਕਪ
ਵਿਧੀ
• ਕੜਾਹੀ ਵਿਚ ਵੈਜੀਟੇਬਲ ਆਇਲ ਪਾ ਕੇ ਗਰਮ ਕਰੋ,ਰਾਈ ਪਾ ਦੋ,ਜਦੋ ਰਾਈ ਤਿੜਕਣ ਲਗੇ ਤਾ ਉਸ ਵਿਚ ਹਲਦੀ ,ਚਾਵਲ ਪਾ ਦੋ।
• ਚਾਵਲ ਉਸ ਸਮੇ ਤਕ ਭੁੰਨੌ ਹਦੋ ਤਕ ਚਾਵਲ ਪਾਰਦਰਸੀ ਨਾ ਹੋ ਜਾਏ।
• ਨਿੰਬੂ ਦਾ ਛਿਲਕਾ, ਨਮਕ,ਪਾਣੀ,ਲੌਗ, ਦਾਲਚੀਨੀ ਅਤੇ ਤੇਜ ਪਤਾ ਪਾ ਦੋ।
• ੨ ਮਿੰਟ ਤਕ ਉਬਲਣ ਦੋ,ਪਰ ਇਕ ਵਾਰ ਹਿਲਾ ਲੋ।
• ਚਾਵਲਾ ਨੂੰ ਅਧਾ ਢਕ ਦਿਉ.ਜਦੋ ਪਾਣੀ ਸੁਕ ਜਾਏ ਤਾ ਗੈਸ ਬੰਦ ਕਰ ਦੋ,ਪਾਣੀ ਦੇ ਛਿਟੇ ਮਾਰੋ ਚਾਵਲ ਵਿਚ,ਪਰ ੨–੩ ਬੂੰਦਾ ਹੀ ਸਿਰਫ।
• ਪਰੋਸਣ ਸਮੈ ਕਦੂਕਸ ਨਾਰੀਅਲ,ਹਰਾ ਧਨੀਆ, ਨਾਲ ਸਜਾ ਦੋ।
• ਕਿਨਾਰਿਆ ਤੇ ਨਿੰਬੂ ਕਟ ਕੇ ਸਜਾ ਦੋ।