ਵੈਜੀਟੇਬਲ ਪਕੌੜੇ
ਪਦਾਰਥ
- ਸੌਫ- 1 ਚਮਚ
- ਸਾਬਤ ਧਨੀਆ- 1 ਚਮਚ
- ਅਜਵਾਈਨ-1 ਚਮਚ
- ਬੇਸਨ- 1 ਕੱਪ
- ਨਮਕ ਸੁਆਦ ਅਨੁਸਾਰ
- ਤੇਲ
- ਮੇਥੀ ਦੇ ਪੱਤੇ-1 ਚਮਚ
- ਗਾਜਰ- 2 ਚਮਚ
- ਸ਼ਿਮਲਾ ਮਿਰਚ-1 ਚਮਚ
- ਆਲੂ- 2 ਚਮਚ
- ਹਰੀ ਮਿਰਚ- 1 ਚਮਚ
- ਪਾਲਕ-1 ਚਮਚ
- ਬੈਂਗਣ- 1 ਚਮਚ
- ਪਿਆਜ- 1 ਚਮਚ
- ਧਨੀਏ ਦੇ ਪੱਤੇ ਥੋੜ੍ਹੇ ਜਿਹੇ
- ਮਿਰਚ ਪਾਊਡਰ- 1 ਚਮਚ
- ਪਾਣੀ
ਵਿਧੀ
- ਸਭ ਤੋਂ ਪਹਿਲਾਂ ਇਨ੍ਹਾਂ ਸਾਰੀਆਂ ਸਮੱਗਰੀਆਂ ਨੂੰ ਇਕੱਠੇ ਮਿਕਸ ਕਰੋ ਕੇ 10 ਮਿੰਟ ਲਈ ਰੱਖੋ।
- ਫਿਰ ਇਸ ‘ਚ ਥੋੜ੍ਹਾ ਜਿਹਾ ਪਾਣੀ ਮਿਲਾਓ।
- ਫਿਰ ਇਕ ਪੈਨ ‘ਚ ਤੇਲ ਗਰਮ ਕਰੋ ਫਿਰ ਹੱਥਾਂ ‘ਚ ਪਕੌੜੇ ਦੀ ਸਮੱਗਰੀ ਲੈ ਕੇ ਗੋਲ ਆਕਾਰ ਦੇ ਕੇ ਗਰਮ ਤੇਲ ‘ਚ ਪਾ ਕੇ ਤਲ ਲਓ।