ਰਾਮਾਸ ਵੜੇ
ਪਦਾਰਥ
- ਰਾਮਾਸ- ੧ ਕਟੋਰੀ [੯-੧੦ ਘੰਟੇ ਭਿਗੋ ਲੈਣਾ]
- ਹਰਾ ਧਨੀਆ- ੪ ਚਮਚ [ਬਾਰੀਕ ਕਟ ਕੇ]
- ਪਾਲਕ- ਅਧੀ ਕਟੋਰੀ [ਬਾਰੀਕ ਕਟ ਕੇ]
- ਹਰੀ ਮਿਰਚ- ੫-੬ [ਬਾਰੀਕ ਕਟ ਕੇ]
- ਨਮਕ- ਅਧਾ ਚਮਚ
- ਲਾਲ ਮਿਰਚ- ਅਧਾ ਚਮਚ [ਪਾਉਡਰ]
- ਧਨੀਆ ਪਾਉਡਰ- ਅਧਾ ਚਮਚ
- ਅਦਰਕ- ਅਧਾ ਚਮਚ [ਗਰਾਇੰਡ]
- ਹਿੰਗ- ਚੁਟਕੀ
- ਤੇਲ – ਤਲਣ ਲਈ [ਆਪ ਦੀ ਮਰਝੀ ਹੈ ਪਰ ਵਧ ਲੈਣਾ]
ਵਿਧੀ
- ਰਾਮਾਸ ੯-੧੦ ਘੰਟੇ ਪਹਿਲਾ ਭਿਗੋ ਲੋ ਹੋ ਸਕੇ ਤਾ ਇਕ ਰਾਤ ਪਹਿਲਾ ਭਿਗੋ ਲੋ।
- ਇਸ ਰਾਮਾਸ ਨੂੰ ਮਿਕਸੀ ਵਿਚ ਮੈਸ ਕਰ ਲੋ।
- ਇਕ ਡੋਗੇ ਵਿਚ ਨਿਕਾਲੋ,ਉਸ ਵਿਚ ਨਮਕ,ਪਾਲਕ [ਬਾਰੀਕ ਕਟ ਕੇ],ਹਰਾ ਧਂਨੀਆ,ਧਨੀਆ ਪਾਉਡਰ,ਲਾਲ ਮਿਰਚ,ਹਿੰਗ,ਅਦਰਕ,ਪਾਵੋ।
- ਸਭ ਦੇ ਵੜੇ ਬਣਾ ਲੋ,ਆਪ ਦੀ ਮਰਝੀ ਹੈ ਰੋਲਸ ਵੀ ਬਣਾ ਸਕਦੇ ਹੋ।
- ਇਕ ਕੜਾਹੀ ਵਿਚ ਤੇਲ ਪਾ ਕੇ ਗਰਮ ਕਰ ਲੋ,ਇਹ ਵੜੇ ਜਾ ਬੋਲਸ ਤਲ ਲੋ।
- ਆਪਣੀ ਮਰਝੀ ਨਾਲ ਸਜਾ ਸਕਦੇ ਹੋ ਤੇ ਕਿਸੀ ਵੀ ਸੋਸ ਨਾਲ ਪਰੋਸ ਕਸਦੇ ਹੋ।