Best Punjabi Recipes “ਸੁੱਕੇ ਫਲਾਂ ਅਤੇ ਮੇਵੇ ਦਾ ਅਚਾਰ”, “Dry Fruit Pickle”, Recipes of Punjab, Punjabi Pickle Recipes in Punjabi.

ਸੁੱਕੇ ਫਲਾਂ ਅਤੇ ਮੇਵੇ ਦਾ ਅਚਾਰ

ਪਦਾਰਥ

  • ਖੁਬਾਨੀ- ਪੰਜ ਸੌ ਗ੍ਰਾਮ
  • ਛੁਹਾਰੇ- ਪੰਜ ਸੌ ਗ੍ਰਾਮ
  • ਆਲੂ ਬਖਾਰਾ- ਪੰਜ ਸੌ ਗ੍ਰਾਮ
  • ਸਿਰਕਾ- ਇਕ ਬੋਤਲ
  • ਅਧਰਕ- ਪੰਜਾਹ ਗ੍ਰਾਮ
  • ਦਾਲ ਚੀਨੀ- ਪੰਜ ਗ੍ਰਾਮ
  • ਕਾਲਾ ਨਮਕ- ਦੋ ਚਮਚ
  • ਸੇਬ- ਪੰਜ ਸੌ ਗ੍ਰਾਮ
  • ਖੰਡ- ਚਾਰ ਸੌ ਗ੍ਰਾਮ
  • ਕਾਲੀ ਮਿਰਚ- ਪੰਜ ਗ੍ਰਾਮ
  • ਨਮਕ- ਚਾਰ ਚਮਚ

ਵਿਧੀ

  • ਸਾਰੇ ਮਸਾਲਿਆਂ ਨੂੰ ਕੁੱਟ ਲਉ। ਖੁਬਾਨੀ ਅਤੇ ਆਲੂ ਬੂਖਾਰੇ ਨੂੰ ਚੰਗੀ ਤਰ੍ਹ ਧੁੱਪ ਵਿਚ ਸੁਕਾ ਲਵੋ।
  • ਛੁਹਾਰਿਆਂ ਨੂੰ ਉਬਾਲ ਲਉ। ਠੰਡੇ ਹੋ ਜਾਣ ‘ਤੇ ਉਨ੍ਹਾਂ ਨੂੰ ਛੱਲਿਆ ਵਾਂਗ ਕੱਟ ਲਉ ਅਤੇ ਗੁਠਲੀਆਂ ਕੱਢ ਕੇ ਸੁੱਟ ਦਿਉ।
  • ਹੁਣ ਖੰਡ ਅਤੇ ਸਿਰਕੇ ਦਾ ਸ਼ਰਬਤ ਬਣਾਉ। ਸਾਫ ਚੀਨੀ ਦੇ ਬਰਤਨ ਵਿਚ ਪਹਿਲਾਂ ਸੇਬ ਦੇ ਟੁੱਕੜੇ ਕਰ ਕੇ ਪਾਉ ਅਤੇ ਮਸਾਲੇ ਦੀ ਤਹਿ ਲਗਾਉ।
  • ਫਿਰ ਦੂਸਰੇ ਮੇਵੇ ਦੀ ਤਹਿ ਲਗਾ ਕੇ ਮਸਾਲੇ ਦੀ ਤਹਿ ਲਗਾਉ।
  • ਜਦੋਂ ਸਾਰੇ ਫਲ ਮੇਵੇ ਦੀ ਤਹਿ ਜੰਮ ਜਾਵੇ ਅਤੇ ਉਸ ਉੱਪਰ ਤੁਸੀ ਮਸਾਲੇ ਦੀ ਤਹਿ ਜਮਾ ਦਿਉ ਤਾਂ ਉਪਰੋਂ ਸਿਰਕੇ ਅਤੇ ਚੀਨੀ ਦਾ ਸ਼ਰਬਤ ਪਾਉ।
  • ਮਰਤਬਾਨ ਦਾ ਮੂੰਹ ਬੰਦ ਕਰ ਦਿਉ। ਕੂਝ ਦਿਨ ਤੱਕ ਧੁੱਪ ਵਿਚ ਰੱਖੋ। ਇਕ ਹਫਤੇ ਵਿਚ ਹੀ ਅਚਾਰ ਖਾਣ ਲਾਇਕ ਹੋ ਜਾਵੇਗਾ।

Leave a Reply