ਸੋਇਆਬੀਨ ਡੋਸਾ
ਪਦਾਰਥ
- ਚਮਚ- ਸੋਇਆਬੀਨ ਆਟਾ
- 2 ਚਮਚ- ਸੂਜੀ
- 1 ਚਮਚ- ਅਦਰਕ ਦਾ ਪੇਸਟ
- 1/2 ਕੱਪ- ਹਰਾ ਧਨੀਆ
- ਲਾਲ ਮਿਰਚ ਪਾਊਡਰ
- ਹਲਦੀ
- ਨਮਕ ਸੁਆਦ ਅਨੁਸਾਰ
- 1 ਕੱਪ- ਤੇਲ
ਵਿਧੀ
- ਸਭ ਤੋਂ ਪਹਿਲਾਂ ਇਕ ਬਾਊਲ ‘ਚ ਸੋਇਆਬੀਨ ਆਟਾ, ਨਮਕ, ਸੂਜੀ, ਅਦਰਕ ਪੇਸਟ, ਲਾਲ ਮਿਰਚ, ਹਲਦੀ ਅਤੇ ਕੱਟਿਆ ਹਰਾ ਧਨੀਆਂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
- ਇਸ ਤੋਂ ਬਾਅਦ ਇਸ ‘ਚ ਥੋੜ੍ਹਾ ਪਾਣੀ ਪਾ ਕੇ ਡੋਸਾ ਬੇਟਰ ਦੀ ਤਰ੍ਹਾਂ ਘੋਲ ਤਿਆਰ ਕਰ ਲਓ ਅਤੇ 10-15 ਮਿੰਟ ਲਈ ਸਾਈਡ ‘ਤੋ ਰੱਖ ਦਿਓ।
- ਡੋਸਾ ਬਣਾਉਣ ਲਈ ਤਵੇ ਨੂੰ ਹਲਕਾ ਗਰਮ ਕਰੋ ਅਤੇ ਤਵੇ ‘ਤੇ ਥੋੜ੍ਹਾ ਤੇਲ ਪਾ ਕੇ ਚਾਰੇ ਪਾਸੇ ਫੈਲਾਅ ਲਓ।
- ਇਕ ਵੱਡੇ ਚਮਚ ‘ਚ ਡੋਸੇ ਦਾ ਮਿਸ਼ਰਨ ਭਰ ਕੇ ਤਵੇ ‘ਤੇ ਪਾ ਕੇ ਚਮਚ ਨਾਲ ਗੋਲ-ਗੋਲ ਘੁੰਮਾਉਂਦੇ ਹੋਏ ਡੋਸੇ ਦਾ ਆਕਾਰ ਦਿਓ।
- ਡੋਸੇ ਦੇ ਕਿਨਾਰਿਆਂ ‘ਤੇ ਤੇਲ ਪਾਓ ਅਤੇ ਡੋਸੇ ਨੂੰ ਦੋਵੇ ਪਾਸੇ ਤੋਂ ਚੰਗੀ ਤਰ੍ਹਾਂ ਸੇਂਕ ਲਓ। ਬਾਕੀ ਬਚੇ ਘੋਲ ਨਾਲ ਵੀ ਤੁਸੀਂ ਹੋਰ ਡੋਸੇ ਤਿਆਰ ਕਰ ਸਕਦੇ ਹੋ।
- ਗਰਮ ਅਤੇ ਪੌਸ਼ਟਿਕ ਡੋਸੇ ਨੂੰ ਤੁਸੀਂ ਨਾਰੀਅਲ ਦੀ ਚਟਨੀ ਅਤੇ ਸਾਂਬਰ ਨਾਲ ਖਾਓ।