ਸੰਤਰਾ ਪੁਲਾਉ
ਪਦਾਰਥ
- 2 ਕੱਪ : ਬਾਸਮਤੀ ਚੌਲ ਸਾਫ਼ ਕਰ ਕੇ ਪਾਣੀ ‘ਚ ਭਿਉਂ ਦਿਉ।
- 40 ਗ੍ਰਾਮ : ਮੱਖਣ
- 2 ਵੱਡੇ ਚਮਚ : ਕੱਦੂਕਸ ਕਰ ਕੇ ਤਲਿਆ ਹੋਇਆ ਪਿਆਜ਼
- ਇਕ ਕੱਪ : ਸੰਤਰੇ ਦਾ ਰਸ
- ਨਮਕ ਸਵਾਦ ਅਨੁਸਾਰ, ਹਰਾ ਪੁਦੀਨਾ ਕੱਟਿਆ ਹੋਇਆ
- ਉਤੇ ਪਾਣੀ ਛਿੜਕਣ ਲਈ ਅੰਦਾਜ਼ੇ ਮੁਤਾਬਕ।
ਵਿਧੀ
- ਮੱਖਣ ਨੂੰ ਗਰਮ ਕਰ ਕੇ ਉਸ ਵਿਚ ਚੌਲਾਂ ਨੂੰ ਦੋ ਮਿੰਟ ਤੱਕ ਭੁੰਨ ਲਉ।
- ਹੁਣ ਪਿਆਜ਼, ਨਮਕ ਅਤੇ ਸੰਤਰੇ ਦਾ ਰਸ ਪਾਉ।
- ਅੰਦਾਜ਼ੇ ਮੁਤਾਬਕ ਪਾਣੀ ਪਾਉ ਅਤੇ ਥੋੜ੍ਹੇ ਸੇਕ ‘ਤੇ ਰੱਖੋ।
- ਪਾਣੀ ਸੁੱਕ ਜਾਵੇ ਅਤੇ ਚੌਲ ਨਰਮ ਹੋ ਜਾਣ ਤੱਕ ਪਕਾਉ।
- ਫਿਰ ਕੱਟਿਆ ਹੋਇਆ ਪੁਦੀਨਾ ਭੁੱਕ ਕੇ ਗਰਮ-ਗਰਮ ਪੇਸ਼ ਕਰੋ।