ਹਰੀ ਮਿਰਚ ਦਾ ਖਟਾ ਮਿਠਾ ਆਚਾਰ
ਪਦਾਰਥ
- ਹਰੀ ਮਿਰਚਾ- 1੫-2੦
- ਗੁੜ- 1 ਕਟੋਰੀ
- ਨਮਕ- 3 ਚਮਚ
- ਵਿਨੇਗਰ- ੫ ਚਮਚ [ਸਿਰਕਾ]
- ਸੁੱਕਾ ਧਨੀਆ- 2 ਚਮਚ
- ਜੀਰਾ- 1 ਚਮਚ
ਵਿਧੀ
- ਮਿਰਚਾ ਧੌ ਲੋ,ਸੁੱਕਾ ਲੋ।ਹਰੇਕ ਮਿਰਚ ਦੇ 3-4 ਟੁਕੜੇ ਕਰੋ।
- ਸਿਰਕਾ [ਵੀਨੇਗਰ] ਤੇ ਗੁੜ ਇਕਠਾ ਕਰੋ ਤਾ ਜੋ ਉਸ ਦਾ ਰਸ [ਸਿਰਪ] ਬਣ ਸਕੇ।
- ਇਕ ਪੈਨ ਵਿਚ ਕੋਈ ਵੀ ਤੇਲ ਪਾ ਸਕਦੇ ਹਰੀ ਮਿਰਚਾ ਜੋ ਕਟੀਆ ਹਨ ਉਹ ਪਾਵੋ।
- ਤੇਜ ਗੈਸ ਤੇ ਪਕਣ ਦਿਉ।ਘਟੋਘਟ ੫-੬ ਮਿੰਟ।
- ਇਸ ਵਿਚ ਜੀਰਾ,ਸੁੱਕਾ ਧਨੀਆ,ਨਮਕ,ਪਾ ਕੇ ਮਿਕਸ ਕਰੋ।
- ਇਸ ਵਿਚ ਗੁੜ ਤੇ ਸਿਰਕੇ ਵਾਲਾ ਸਿਰਪ [ਜੂਸ] ਬਣਾਇਆ ਹੈ ਉਹ ਵੀ ਪਾ ਲੋ।
- ਉਬਾਲਾ ਦਿਉ।ਗੈਸ ਬੰਦ ਕਰ ਲੋ।
- ਠੰਡਾ ਹੋ ਜਾਏ ਤਾ ਜਾਰ ਵਿਚ ਪਾਵੋ।
- ਇਹ ਆਚਾਰ ਲਗਭਗ 2ਮਹੀਨੇ ਖਰਾਬ ਨਹੀ ਹੁੰਦਾ।
- ਧਿਆਨ ਨਾਲ ਇਸ ਵਿਚ ਗਿਲਾ ਚਮਚ ਜਾ ਕੜਛੀ ਨਾ ਲਗੇ।