ਹਰੜ ਦਾ ਅਚਾਰ
ਪਦਾਰਥ
- ਹਰੜ- ਇਕ ਕਿਲੋ
- ਲਾਲ ਮਿਰਚ- ਪੰਜਾਹ ਗ੍ਰਾਮ
- ਪੀਪਲ- ਵੀਂਹ ਗ੍ਰਾਮ
- ਸੁਹਾਗਾ- ਦਸ ਗ੍ਰਾਮ
- ਸੋਂਫ- ਦਸ ਗ੍ਰਾਮ
- ਹਿੰਗ- ਪੰਜ ਗ੍ਰਾਮ
- ਕਾਲੀ ਮਿਰਚ- ਵੀਂਹ ਗ੍ਰਾਮ
- ਦਾਲ ਚੀਨੀ- ਪੱਚੀ ਗ੍ਰਾਮ
- ਲੋਂਗ- ਦਸ ਗ੍ਰਾਮ
- ਜਵਾਖਰ- 75 ਗ੍ਰਾਮ
- ਨਮਕ- 152 ਗ੍ਰਾਮ
- ਕਾਲਾਜੀਰਾ- ਪੰਜਾਹ ਗ੍ਰਾਮ
- ਨਿੰਬੂ ਦਾ ਰਸ- ਇਕ ਮਿ ਲਿ
- ਸੋਂਠ- ਪੰਜਾਹ ਗ੍ਰਾਮ
- ਗੁਲਾਬੀ ਸੂਜੀ- ਪੰਜਾਹ ਗ੍ਰਾਮ
- ਸਫੇਦ ਜੀਰਾ- ਪੰਜਾਹ ਗ੍ਰਾਮ
ਵਿਧੀ
- ਛੋਟੀ ਛੋਟੀ ਹਰੜ ਨੂੰ ਘੱਟੋ ਘੱਟ ਤਿੰਨ ਦਿਨ ਤੱਕ ਪਾਣੀ ਵਿਚ ਭਿਉ ਕੇ ਰੱਖੋ।
- ਚੌਥੇ ਦਿਨ ਸੁਕਾ ਲਉ। ਫਿਰ ਮਿਰਚ, ਪੀਪਲ, ਜਵਾਖਰ, ਨਮਕ, ਸੁਹਾਗਾ, ਕਾਲਾ ਅਤੇ ਸਫੇਦ ਨਮਕ, ਸੋਂਫ, ਲੋਂਗ, ਸੋਂਠ, ਕਾਲੀ ਮਿਰਚ, ਦਾਲ ਚੀਨੀ, ਹਿੰਗ ਅਤੇ ਗੁਲਾਬੀ ਸੂਜੀ ਆਦਿ ਨੂੰ ਪੀਸ ਕੇ ਨਿੰਬੂ ਦੇ ਰਸ ਵਿਚ ਮਿਲਾ ਦਿਉ।
- ਫਿਰ ਹਰੜ ਨੂੰ ਵੀ ਉਸ ਵਿਚ ਮਿਲਾ ਕੇ ਤਿੰਨ ਚਾਰ ਦਿਨ ਤੇਜ ਧੁੱਪ ਲਗਾਉ।
- ਅਤੇ ਹਰੜ ਦੇ ਚਟਪਟੇ ਅਚਾਰ ਦਾ ਸਵਾਦ ਲਉ।