Best Punjabi Recipes “ਆਲੂ ਪਿਆਜ ਚੀਜ਼ ਸੈਂਡਵਿਚ”, “Cheese Sandwich”, Recipes of Punjab, Veg Punjabi Recipes in Punjabi.

ਆਲੂ ਪਿਆਜ ਚੀਜ਼ ਸੈਂਡਵਿਚ

ਪਦਾਰਥ

  • 2 ਉਬਲੇ ਆਲੂ
  • 2 ਪਿਆਜ
  • ਚੀਜ਼ (ਕੱਦੂਕੱਛ ਹੋਇਆ)
  • 8 ਬਰੈੱਡ ਸਲਾਈਸ
  • ਮੱਖਣ
  • ਨਮਕ (ਸਵਾਦ ਅਨੁਸਾਰ)
  • 1 ਛੋਟਾ ਚਮਚ ਚਾਟ ਮਸਾਲਾ
  • ਲਾਲ ਮਿਰਚ ਪਾਊਡਰ

ਵਿਧੀ

  • ਉਬਲੇ ਹੋਏ ਆਲੂਆਂ ਨੂੰ ਸਲਾਈਸ ‘ਚ ਕੱਟ ਲਓ ਅਤੇ ਫਿਰ ਪਿਆਜ ਨੂੰ ਛਿੱਲ ਕੇ ਗੋਲ ਟੁਕੜਿਆਂ ‘ਚ ਕੱਟ ਲਓ।
  • ਬਰੈੱਡ ਸਲਾਈਸ ‘ਤੇ ਮੱਖਣ ਲਗਾਓ। ਉਸ ‘ਚ ਆਲੂ ਦਾ ਸਲਾਈਸ ਅਤੇ ਪਿਆਜ ਸਲਾਈਸ ਲਗਾਓ ਅਤੇ ਫਿਰ ਕੱਦੂਕੱਛ ਹੋਇਆ ਚੀਜ਼, ਨਮਕ, ਚਾਟ ਮਸਾਲਾ ਅਤੇ ਲਾਲ ਮਿਰਚ ਪਾਊਡਰ ਪਾ ਦਿਓ।
  • ਹੁਣ ਦੂਜੇ ਬਰੈੱਡ ਸਲਾਈਸ ‘ਤੇ ਵੀ ਮੱਖਣ ਲਗਾ ਕੇ ਉਸ ਨੂੰ ਉਪਰੋਂ ਢੱਕ ਦਿਓ। ਸੈਂਡਵਿਚ ਟੋਸਟਰ ਚ ਦੋਹਾਂ ਨੂੰ ਰੱਖ ਕੇ ਸੁਨਹਿਰਾ ਹੋਣ ਤੱਕ ਸੇਂਕੋ।
  • ਤਿਆਰ ਗਰਮਾ ਗਰਮ ਸੈਂਡਵਿਚ ਨੂੰ ਹਰੀ ਚਟਨੀ ਜਾਂ ਸੋਸ ਨਾਲ ਪਰੋਸੋ।

Leave a Reply